ਮੋਗਾ: ਘਰੇਲੂ ਮਾਮਲਾ ਸੁਲਝਾਉਣ ਨੂੰ ਲੈ ਕੇ ਪ੍ਰੀਤ ਨਗਰ 'ਚ ਬੀਤੀ ਰਾਤ ਸਾਬਕਾ ਕੌਂਸਲਰ ਤੇ ਕਾਂਗਰਸ ਵਰਕਰ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਦੋ ਔਰਤਾਂ ਸਮੇਤ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਮਹਿਲਾ ਦੇ ਦੋਸ਼
ਜਾਣਕਾਰੀ ਮੁਤਾਬਕ ਪ੍ਰੀਤ ਨਗਰ 'ਚ ਰਹਿਣ ਵਾਲੀ ਇੱਕ ਮਹਿਲਾ ਦਾ ਆਪਣੇ ਪਤੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਸਹੁਰਾ ਉਸ ਨਾਲ ਛੇੜਛਾੜ ਕਰਦਾ ਸੀ, ਜਿਸ ਕਰਕੇ ਉਹ ਆਪਣੇ ਪਤੀ ਦਾ ਘਰ ਛੱਡ ਕੇ ਆਪਣੀ ਭੈਣ ਦੇ ਘਰ ਚੱਲੀ ਗਈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਪਿੱਛੇ ਕਾਂਗਰਸ ਵਰਕਰ ਜਗਜੀਤ ਸਿੰਘ ਜੀਤਾ ਦਾ ਹੱਥ ਹੈ, ਇਸ ਲਈ ਉਹ ਖਲ੍ਹੇਆਮ ਕਹਿੰਦਾ ਸੀ ਕਿ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ।
ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ, ਉਸ ਦਾ ਸਹੁਰਾ ਤੇ ਸੱਸ ਪਹਿਲਾ ਉਸ ਨੂੰ ਧਮਕੀ ਦੇਣ ਉਸਦੀ ਭੈਣ ਦੇ ਘਰ ਆਏ। ਜਦੋਂ ਉਸ ਦੀ ਸ਼ਿਕਾਇਤ ਕਰਨ ਲਈ ਅਸੀਂ ਥਾਣੇ ਗਏ ਤਾਂ ਰਾਹ ਵਿੱਚ ਹੀ ਉਨ੍ਹਾਂ ਨੂੰ ਕਾਂਗਰਸ ਵਰਕਰ ਜਗਜੀਤ ਜੀਤਾ ਨੇ ਘੇਰ ਲਿਆ। ਇਸ ਤੋਂ ਬਾਅਦ ਜਗਜੀਤ ਜੀਤਾ ਨੇ ਉਨ੍ਹਾਂ ਨਾਲ ਕੁੱਟਮਾਰ ਤੇ ਛੇੜਛਾੜ ਕੀਤੀ।