ਮੋਗਾ:ਅੰਮ੍ਰਿਤਪਾਲ ਦੇ ਦੋਸਤ ਭਗਵੰਤ ਸਿੰਘ ਬਾਜੇਕੇ ਧਰਮਕੋਟ ਵਿਖੇ ਪਿੰਡ ਬਾਜੇਕੇ ਦਾ ਰਹਿਣ ਵਾਲਾ ਹੈ। ਇਸ ਨੂੰ ਪੰਜਾਬ ਪੁਲਿਸ ਨੇ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਗ੍ਰਿਫਤਾਰ ਕਰਕੇ ਅਸਾਮ ਦੀ ਜੇਲ੍ਹ ਭੇਜ ਦਿੱਤਾ ਹੈ। ਬਚਪਨ 'ਚ ਭਗਵੰਤ ਸਿੰਘ ਬਾਜੇਕੇ ਨੇ ਪਹਿਲੀ ਜਮਾਤ ਤੱਕ ਹੀ ਪੜ੍ਹਾਈ ਕੀਤੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਅਨਪੜ੍ਹ ਹੈ, ਜੋ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ।
ਭਗਵੰਤ ਬਾਜੇਕੇ ਦਾ ਹੋ ਚੁੱਕਾ ਵਿਆਹ, ਇਕ ਪੁੱਤਰ:ਭਗਵੰਤ ਬਾਜੇਕੇ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਪੁੱਤਰ ਹੈ। ਭਗਵੰਤ ਬਾਜੇਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕੁਝ ਮਹੀਨੇ ਪਹਿਲਾਂ ਅੰਮ੍ਰਿਤਪਾਲ ਨੂੰ ਟੀਵੀ ਉੱਤੇ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਫਿਰ ਜਿਸ ਦਿਨ ਅੰਮ੍ਰਿਤਪਾਲ ਉਥੇ ਗਿਆ ਸੀ, ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਸੀ। ਭਗਵੰਤ ਬਾਜੇਕੇ ਸੱਚ ਨਾਲ ਖੜ੍ਹਾ ਹੁੰਦਾ ਹੈ। ਅਕਸਰ ਪੁਲਿਸ ਅਤੇ ਰਾਜਨੀਤਿਕ ਲੋਕਾਂ ਦੇ ਖਿਲਾਫ ਵੀਡੀਓ ਆਪਣੇ ਸੋਸ਼ਲ ਪੇਜ 'ਤੇ ਪਾ ਦਿੰਦਾ ਸੀ। ਉਹ ਸੋਸ਼ਲ ਮੀਡਆ ਨੂੰ ਪੈਸੇ ਕਮਾਉਣ ਦੇ ਜ਼ਰੀਏ ਵਜੋਂ ਵਰਤਦਾ ਸੀ।
ਪਹਿਲਾਂ ਨਸ਼ਾ ਕਰਦਾ ਸੀ ਭਗਵੰਤ ਬਾਜੇਕੇ:ਪਰਿਵਾਰ ਮੁਤਾਬਕ, ਪਹਿਲਾਂ ਭਗਵੰਤ ਸਿੰਘ ਥੋੜਾ ਨਸ਼ਾ ਕਰਦਾ ਸੀ, ਪਰ ਅੰਮ੍ਰਿਤ ਛਕਣ ਤੋਂ ਬਾਅਦ ਉਸ ਨੇ ਨਸ਼ਾ ਨਹੀਂ ਕੀਤਾ ਅਤੇ ਉਹ ਅੰਮ੍ਰਿਤਪਾਲ ਨਾਲ ਹੀ ਰਹਿੰਦਾ ਸੀ। ਉਹ ਸਮੇਂ-ਸਮੇਂ 'ਤੇ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਸੀ ਜਿਸਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪੈਂਦਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਇੰਨਾ ਗ਼ਲਤ ਨਹੀਂ ਹੈ, ਜਿੰਨਾ ਉਸ 'ਤੇ ਕੋਈ ਵੱਡਾ ਕੇਸ ਦਰਜ ਕੀਤਾ ਗਿਆ ਹੈ।