ਮੋਗਾ:ਸਾਬਕਾ ਫੌਜੀ ਜੋ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਸਨ ਅਤੇ ਗ੍ਰਾਂਟਾ ਉੱਤੇ ਬਾਜ ਅੱਖ ਰੱਖ ਕੇ ਸਰਕਾਰ ਨੂੰ ਗਰਾਉਡ ਤੋਂ ਰਿਪੋਰਟ ਭੇਜਦੇ ਸਨ, ਉਸ ਨੂੰ ਭਗਵੰਤ ਮਾਨ ਸਰਕਾਰ ਨੇ ਚੱਲਦਾ ਕਰ ਦਿੱਤਾ ਸੀ ਜਿਸ ਦੇ ਰੋਸ ਵਿੱਚ ਜੀਓਜੀ ਸਮੇਂ-ਸਮੇਂ ਉੱਤੇ ਸੰਘਰਸ਼ ਕਰ ਰਿਹਾ ਹੈ। ਹੁਣ ਭਗਵੰਤ ਮਾਨ ਦੀ ਕੋਠੀ ਘੇਰਨ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਪੰਜਾਬ ਪ੍ਰਧਾਨ ਕੈਪਟਨ ਜਰਨੈਲ ਸਿੰਘ ਨੇ ਕਿਹਾ 9 ਸਤੰਬਰ ਤੋ ਲੈ ਕੇ ਜੀ.ਓ.ਜੀ ਨੂੰ ਚੱਲਦੇ ਕਰ ਦਿੱਤਾ, ਪਰ ਮੁੱਖ ਮੰਤਰੀ ਨੇ ਟਾਇਮ ਦੇ ਕੇ ਵੀ ਸਾਨੂੰ ਨਹੀ ਮਿਲੇ।
ਉਨ੍ਹਾਂ ਕਿਹਾ ਕਿ ਅਸੀ ਵੀ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਦੇਵਾਂਗੇ। ਉਨ੍ਹਾਂ ਕਿਹਾ ਸਾਡੀ ਗਿਆਰਾ ਹਜ਼ਾਰ ਤੋ ਵੱਧ ਰਿਪੋਰਟਾਂ ਪਈਆ, ਪਰ ਕੋਈ ਵੀ ਰਿਪੋਰਟ ਨਹੀ ਦੇਖੀ ਅਤੇ ਸਾਡੇ 'ਤੇ ਦੋਸ਼ ਲਾਇਆ ਕਿ ਇਹ ਕੰਮ ਨਹੀ ਕਰਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ 'ਤੇ ਕਾਰਵਾਈ ਕਰਨੀ ਸੀ ਭ੍ਰਿਸ਼ਟਾਚਾਰੀ ਸਨ। ਉਨ੍ਹਾਂ ਨੂੰ ਕੁਝ ਨਹੀ ਕਿਹਾ, ਸਗੋਂ ਸਾਨੂੰ ਭ੍ਰਿਸ਼ਟਾਚਾਰ ਰੋਕਣ ਵਾਲਿਆ ਨੂੰ ਬਿਨਾਂ ਨੋਟਿਸ ਬਿਨਾਂ ਦੱਸੇ ਹਟਾ ਦਿਤਾ। ਇਹ ਆਮ ਸਰਕਾਰ ਨਹੀ ਬਹੁਤ ਖਾਸ ਸਰਕਾਰ ਬਣ ਗਈ ਹੈ। ਹੁਣ ਵੀ ਮਾਨ ਸਾਹਿਬ ਪਹਿਲਾਂ ਵਾਂਗ ਸਟੇਜਾਂ ਉੱਤੇ ਸ਼ੋਅ ਹੀ ਕਰ ਰਹੇ ਹਨ।