ਗ਼ੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੱਢੀ ਗਈ ਵੋਟਰ ਜਾਗਰੂਕਤਾ ਰੈਲੀ
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵਲੋਂ ਗ਼ੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ) ਦੇ ਸਹਿਯੋਗ ਨਾਲ ਕੱਢੀ ਗਈ ਵੋਟਰ ਜਾਗਰੂਕਤਾ ਰੈਲੀ। ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ।
ਮੋਗਾ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗ਼ੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ) ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਅਨੀਤਾ ਦਰਸ਼ੀ ਨੇ ਕਿਹਾ ਕਿ ਜ਼ਿੰਨ੍ਹਾਂ ਨੌਜਵਾਨਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਪ੍ਰੰਤੂ ਅਜੇ ਤੱਕ ਉਨ੍ਹਾਂ ਨੇ ਆਪਣੀ ਵੋਟ ਨਹੀ ਬਣਵਾਈ ਤਾਂ ਉਹ 2 ਅਤੇ 3 ਮਾਰਚ ਨੂੰ ਆਪਣੇ-ਆਪਣੇ ਪੋਲਿੰਗ ਬੂਥਾਂ 'ਤੇ ਜਾ ਕੇ ਵੋਟ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਵੋਟਰ ਆਪਣੇ ਵੋਟ ਦੇ ਸੰਵਿਧਾਨਿਕ ਹੱਕ ਦੀ ਵਰਤੋਂ ਜਰੂਰ ਕਰੇ। ਇਸ ਮੌੰਕੇ ਸਹਾਇਕ ਕਮਿਸ਼ਨਰ (ਜ਼) ਲਾਲ ਵਿਸਵਾਸ਼ ਬੈਸ, ਐਸ.ਕੇ. ਬਾਂਸਲ ਕੋ-ਆਰਡੀਨੇਟਰ ਐਨ.ਜੀ.ਓ., ਲਾਇਨਜ਼ ਕਲੱਬ ਦੇ ਅਹੁਦੇਦਾਰ ਦਵਿੰਦਰਪਾਲ ਰਿੰਪੀ, ਅਨਮੋਲ ਯੋਗ ਤੇ ਸੇਵਾ ਸਮਿਤੀ ਦੇ ਪ੍ਰਧਾਨ ਅਨਮੋਲ ਸ਼ਰਮਾ, ਸੋਨੂੰ ਸਚਦੇਵਾ, ਨੀਤੂ ਅਰੋੜਾ, ਗਗਨਦੀਪ ਕੌਰ, ਕੁਲਦੀਪ, ਰਾਜ਼ਨ ਗਰਗ, ਰਾਕੇਸ਼ ਜੈਸਵਾਲ, ਅਵਿਨਾਸ ਗੁਪਤਾ, ਸੁਰੇਸ਼ ਬਾਂਸਲ, ਨਿਤਿਨ ਗੋਇਲ, ਮਨੀਸ਼ ਤਾਇਲ ਤੋ ਇਲਾਵਾ ਡੀ.ਐਮ. ਕਾਲਜ, ਗੁਰੂ ਨਾਨਕ ਕਾਲਜ, ਐਸ.ਡੀ. ਕਾਲਜ (ਵੁਮੈਨ) ਦੇ ਲੱਗਭਗ 200 ਬੱਚਿਆਂ ਨੇ ਭਾਗ ਲਿਆ। ਇਸ ਰੈਲੀ ਦੀ ਸਮਾਪਤੀ 'ਤੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।