ਪੰਜਾਬ

punjab

ETV Bharat / state

ਪਿੰਡ ਵਾਸੀਆਂ ਨੂੰ ਪਸੰਦ ਆਇਆ ਆਮ ਆਦਮੀ ਪਾਰਟੀ ਦਾ ਬਿਜਲੀ ਅੰਦੋਲਨ - villegers

ਮੋਗਾ :ਪਿੰਡ ਖੋਸਾ ਪਾਡੋ, ਤਲਵੰਡੀ ਮਲ੍ਹੀਆਂ ਵਿੱਖੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨਵਦੀਪ ਸਿੰਘ ਸੰਘਾ ਪੁੱਜੇ ਜਿੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਬਿਜਲੀ ਦੇ ਬਿਲ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਦਿੱਲੀ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਅੰਤਰ ਬਾਰੇ ਜਾਣੂ ਕਰਵਾਇਆ।

ਬਿਜਲੀ ਦਾ ਬਿਲ 27000 ਰੁਪਏ , ਕਿਸੇ ਦਾ ਬਿਲ 40,000 ਰੁਪਏ ਤੇ ਇਕ ਦੇ ਬਿੱਲ ਨੇ ਤਾਂ ਹੱਦ ਹੀ ਕਰ ਦਿੱਤੀ ਬਿਜਲੀ ਦਾ ਬਿਲ ਸਾਡੇ 3 ਲੱਖ ਰੁਪਏ ਤੱਕ ਆ ਗਿਆ।

By

Published : Feb 12, 2019, 4:20 AM IST

ਬਿਜਲੀ ਦਾ ਬਿਲ 27000 ਰੁਪਏ , ਕਿਸੇ ਦਾ ਬਿਲ 40,000 ਰੁਪਏ ਤੇ ਇਕ ਦੇ ਬਿੱਲ ਨੇ ਤਾਂ ਹੱਦ ਹੀ ਕਰ ਦਿੱਤੀ ਬਿਜਲੀ ਦਾ ਬਿਲ ਸਾਡੇ 3 ਲੱਖ ਰੁਪਏ ਤੱਕ ਆ ਗਿਆ।
ਬੇਹੱਦ ਮਹਿੰਗੇ ਬਿਜਲੀ ਬਿੱਲਾਂ ਤੋਂ ਬੇਹਾਲ ਪੰਜਾਬ ਦੇ ਲੋਕਾਂ ਦਾ ਮੁੱਦਾ ਆਮ ਆਦਮੀ ਪਾਰਟੀ ਨੇ ਜਨਤਕ ਕੀਤਾ ਹੈ।ਸੰਗਰੂਰ ਜ਼ਿਲ੍ਹੇ ਤੋਂ ਉਨ੍ਹਾਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਉਹ ਪੰਜਾਬ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜਾਗਰੂਕਤਾ ਦਾ ਮੁੱਖ ਵਿਸ਼ਾ ਇਹ ਹੈ ਕਿ 1 ਮਹੀਨੇ ਦਾ ਹੀ ਬਿਜਲੀ ਦਾ ਬਿਲ ਭਰੋ ਕਿਉਂਕਿ ਜੇ ਤੁਸੀਂ 2 ਮਹੀਨੇ ਦਾ ਜਾ 3 ਮਹੀਨੇ ਦਾ ਇਕੱਠਾ ਭਰੋਗੇ ਤਾਂ ਕਰਜ਼ੇ ਦੇ ਨੀਚੇ ਹੀ ਜਾਵੋਗੇ ਇਸ ਨਾਲ ਸੁੱਖੀ ਨਹੀਂ ਹੋਵੋਗੇ। ਵਰਨਣਯੋਗ ਹੈ ਕੇ ਪਿੰਡ ਖੋਸਾ ਪਾਡੋ, ਤਲਵੰਡੀ ਮਲ੍ਹੀਆਂ ਵਿੱਖੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨਵਦੀਪ ਸਿੰਘ ਸੰਘਾ ਪੁੱਜੇ ਜਿੱਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਬਿਜਲੀ ਦੇ ਬਿਲ ਸਬੰਧੀ ਜਾਣਕਾਰੀ ਦਿੱਤੀ ਅਤੇ ਦਿੱਲੀ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਅੰਤਰ ਬਾਰੇ ਜਾਣੂ ਕਰਵਾਇਆ। ਇਸ ਪਿੰਡ ਦੇ ਲੋਕਾਂ ਨੇ ਆਪਣਾ ਦਰਦ ਮੀਡਿਆ ਨੂੰ ਦੱਸਿਆ ਉਨ੍ਹਾਂ ਕਿਹਾ ਕਿ ਉਹ ਦਿਹਾੜੀਆਂ ਕਰਦੇ ਨੇ ਘਰ ਵਿੱਚ 2 ਬਲਬ ਤੇ ਇਕ ਪੱਖਾਂ ਚਲਦਾ ਹੈ ਅਤੇ ਬਿਜਲੀ ਦਾ ਬਿਲ 27000 ਰੁਪਏ , ਕਿਸੇ ਦਾ ਬਿਲ 40,000 ਰੁਪਏ ਤੇ ਇਕ ਦੇ ਬਿੱਲ ਨੇ ਤਾਂ ਹੱਦ ਹੀ ਕਰ ਦਿੱਤੀ ਬਿਜਲੀ ਦਾ ਬਿਲ ਸਾਡੇ 3 ਲੱਖ ਰੁਪਏ ਤੱਕ ਆ ਗਿਆ। ਇਸ ਪਰੇਸ਼ਾਨੀ ਕਾਰਨ ਕੁਝ ਲੋਕ ਤਾਂ ਬਿਨ੍ਹਾਂ ਬਿਜਲੀ ਤੋਂ ਗੁਜ਼ਾਰਾ ਕਰ ਰਹੇ ਹਨ ਅਤੇ ਸਰਕਾਰ ਨੂੰ
ਗੁਜ਼ਾਰਿਸ਼ ਕਰ ਰਹੇ ਹਨ ਕਿ ਉਹ ਕੁਝ ਰਹਿਮ ਕਰੇ । ਭਾਵੇਂ ਕੁਝ ਲੋਕ ਆਮ ਆਦਮੀ ਪਾਰਟੀ ਦੇ ਇਸ ਅੰਦੋਲਨ ਨੂੰ ਸਿਆਸੀ ਕਦਮ ਆਖ ਰਹੇ ਹੋਣ ,ਪਰ ਗਰੀਬ ਵਰਗ ਦੀਆਂ ਇਹ ਮੁਸ਼ਕਿਲਾਂ ਨੂੰ ਜਨਤਕ ਕਰ ਕੇ ਉਸ ਵਰਗ ਦੇ ਲੋਕਾਂ ਵਿੱਚ ਪਾਰਟੀ ਦੇ ਇਸ ਕਦਮ ਦੀ ਖ਼ੂਬ ਚਰਚਾ ਅਤੇ ਤਾਰੀਫ਼ ਹੋ ਰਹੀ ਹੈ.

ABOUT THE AUTHOR

...view details