ਮੋਗਾ: ਪਿੰਡ ਸਲ੍ਹੀਣਾ ਦੀ ਸਰਪੰਚ ਮਨਿੰਦਰ ਕੌਰ ਦੀ ਪਿੰਡ ਵਾਸੀਆਂ ਨੇ ਜੰਮ ਕੇ ਤਾਰੀਫ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਾਡੇ ਪਿੰਡ ਦੀ ਸਰਪੰਚਣੀ ਦੇ ਜਿਹੜੀ ਥਾਣੇ ਕਚਹਿਰੀਆਂ ਤੱਕ ਅੱਧੀ ਰਾਤ ਨੂੰ ਵੀ ਸਾਡੇ ਨਾਲ ਜਾਂਦੀ ਹੈ। ਪਿੰਡ ਦੀ ਸਰਪੰਚਣੀ (work of Sarpanch Maninder Kaur) ਦਾ ਪਤੀ ਜਾਂ ਰਿਸ਼ਤੇਦਾਰ ਕਦੇ ਵੀ ਉਸ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਦਿੰਦੇ।
ਇਕ ਪਾਸੇ ਤਾਂ ਪਿੰਡਵਾਸੀਆਂ ਨੇ ਆਪਣੇ ਪਿੰਡ ਦੀ ਮਹਿਲਾ ਸਰਪੰਚ ਦੀ ਖੂਬ ਤਰੀਫ਼ ਕੀਤੀ, ਉੱਥੇ ਹੀ ਸਰਪੰਚਣੀ ਸਣੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਕਿ ਮਹਿਲਾ ਸਰਪੰਚ ਦੇ ਕੰਮਾਂ ਵਿੱਚ ਉਸ ਦਾ ਪਤੀ ਜਾਂ ਕੋਈ ਵੀ ਪਰਿਵਾਰਕ ਮੈਂਬਰ ਦਖਲਅੰਦਾਜ਼ੀ ਨਹੀਂ ਕਰੇਗਾ।
ਮਹਿਲਾ ਸਰਪੰਚ ਮਨਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਪਿੰਡ ਦੀ ਸਰਪੰਚ ਮਨਿੰਦਰ ਕੌਰ ਨੇ ਦੱਸਿਆ ਕਿ ਉਹ ਇਕੱਲੀ ਮਹਿਲਾ ਸਰਪੰਚ ਹੈ ਜਿਹੜੀ ਲੋਕਾਂ ਦੇ ਦੁੱਖ- ਸੁੱਖ ਸਮੇਂ ਥਾਣੇ ਕਚਹਿਰੀਆਂ ਵਿੱਚ ਖ਼ੁਦ ਅੱਧੀ ਰਾਤ ਨੂੰ ਜਾ ਕੇ ਉਨ੍ਹਾਂ ਦੇ ਕੰਮ ਕਰਵਾਉਂਦੀ ਹੈ। ਮਹਿਲਾ ਸਰਪੰਚ ਨੇ ਦੱਸਿਆ ਕਿ ਉਸ ਦੇ ਕੰਮ ਵਿੱਚ ਉਸ ਦੇ ਪਰਿਵਾਰਕ ਮੈਂਬਰ ਜਾਂ ਉਸ ਦਾ ਪਤੀ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦਾ।