ਪੰਜਾਬ

punjab

ETV Bharat / state

ਕਰੋਨਾ ਦੀ ਚੌਥੀ ਲਹਿਰ ਦੇ ਖਤਰੇ ਤੋਂ ਬਚਣ ਲਈ ਵੈਕਸੀਨੇਸ਼ਨ ਜਰੂਰੀ: ਸਿਵਲ ਸਰਜਨ - essential to prevent the risk

ਡਾ. ਹਤਿੰਦਰ ਕੌਰ ਕਲੇਰ ਸਿਵਲ ਸਰਜਨ ਮੋਗਾ ਨੇ ਸਮਾਜਿਕ ਤੌਰ 'ਤੇ ਅਪੀਲ ਕਰਦਿਆਂ ਕਿਹਾ ਕਿ ਕੋਵਿਡ 19 ਦੀ ਚੌਥੀ ਲਹਿਰ ਦੇ ਖਤਰੇ ਨੂੰ ਮੁੱਖ ਰਖਦਿਆ ਕੋਵਿਡ 19 ਵੈਕਸੀਨੇਸ਼ਨ ਆਪਣੇ ਬਚਾਅ ਲਈ ਕਰਵਾਉਣੀ ਜਰੂਰੀ ਹੈ।

ਕਰੋਨਾ ਦੀ ਚੌਥੀ ਲਹਿਰ
ਕਰੋਨਾ ਦੀ ਚੌਥੀ ਲਹਿਰ

By

Published : May 5, 2022, 8:16 PM IST

ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ. ਹਤਿੰਦਰ ਕੌਰ ਕਲੇਰ ਸਿਵਲ ਸਰਜਨ ਮੋਗਾ ਨੇ ਸਮਾਜਿਕ ਤੌਰ 'ਤੇ ਅਪੀਲ ਕਰਦਿਆਂ ਕਿਹਾ ਕਿ ਕੋਵਿਡ 19 ਦੀ ਚੌਥੀ ਲਹਿਰ ਦੇ ਖਤਰੇ ਨੂੰ ਮੁੱਖ ਰਖਦਿਆ ਕੋਵਿਡ 19 ਵੈਕਸੀਨੇਸ਼ਨ ਆਪਣੇ ਬਚਾਅ ਲਈ ਕਰਵਾਉਣੀ ਜਰੂਰੀ ਹੈ।

ਗਾਇਡਲਾਇਨ ਮੁਤਾਬਿਕ ਜ਼ਿਨ੍ਹਾਂ ਵੀ ਯੋਗ ਵਿਆਕਤੀ ਅਤੇ ਬੱਚਿਆਂ ਨੇ ਕੋਵਿਡ 19 ਦੀ ਵੈਕਸੀਨੇਸ਼ਨ ਨਹੀ ਕਰਵਾਈ ਜਾਂ ਦੂਜੀ ਡੋਜ਼ ਲਗਵਾਉਣ ਤੋ ਰਹਿੰਦੀ ਹੈ ਉਹ ਆਪਣੀ ਵੈਕਸੀਨੇਸ਼ਨ ਜਰੂਰ ਕਰਵਾਉਣ। ਜੇਕਰ ਕੋਵਿਡ ਵੈਕਸੀਨੇਸ਼ਨ ਪੂਰੀ ਤਰ੍ਹਾ ਲੱਗੀ ਹੋਵੇਗੀ ਤਾਂ ਕੋਵਿਡ ਦੀ ਬਿਮਾਰੀ ਦੇ ਗੰਭੀਰ ਹਾਲਾਤਾਂ ਤੋਂ ਬਚਿਆ ਜਾ ਸਕਦਾ ਹੈ।

ਇਸ ਦੌਰਾਨ ਕੋਵਿਡ ਦੇ ਪ੍ਰੋਟੋਕਾਲ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇ। ਜਿਵੇਂ ਕਿ ਭੀੜ ਵਾਲੇ ਸਥਾਨਾਂ ਵਿੱਚ ਮਾਸਕ ਪਾਉਣਾ, ਹੱਥਾਂ ਨੂੰ ਸਾਥਣ ਨਾਲ ਧੋਣਾ ਜਾਂ ਸਾਇਨੀਟਾਇਜ ਕਰਨਾ ਜਾਂ ਆਪਸੀ ਦੂਰੀ ਬਣਾ ਕੇ ਰੱਖਣਾ ਆਦਿ ਨਿਯਮਾਂ ਦੀ ਪਾਲਣਾ ਕਰਕੇ ਅਸੀ ਕੋਵਿਡ ਦੀ ਬਿਮਾਰੀ ਤੋਂ ਬਚਾਅ ਕੀਤਾ ਸਕਦਾ ਹੈ। ਇਸ ਦੇ ਇਲਾਵਾ ਬਿਨ੍ਹਾਂ ਕੰਮ ਕਾਜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਭੀੜ ਵਾਲੀਆਂ ਥਾਵਾਂ 'ਤੇ ਘੁੰਮਣ ਫਿਰਨ ਤੋਂ ਗੁਰੇਜ਼ ਕੀਤਾ ਜਾਵੇ।

ਇਸ ਦੇ ਇਲਾਵਾ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਸਿਨੇਮਾ ਹਾਲ, ਸਕੂਲ, ਕਾਲਜ, ਸ਼ਾਪਿੰਗ ਮਾਲ ਅਤੇ ਬਾਜਾਰ ਵਿੱਚ ਜਾਣ ਸਮੇਂ ਆਪਣਾ ਸੇਫਟੀ ਮਾਸਕ ਜ਼ਰੂਰ ਲਗਾਇਆ ਜਾਵੇ। ਸਿਹਤ ਵਿਭਾਗ ਦੇ ਵੱਲੋਂ ਕੋਵਿਡ ਵੈਕਸੀਨੇਸ਼ਨ ਸਬੰਧਿਤ ਜ਼ਿਲ੍ਹਾ ਮੋਗਾ ਦੇ ਅਲੱਗ-ਅਲੱਗ ਬਲਾਕਾਂ, ਸਿਹਤ ਕੇਂਦਰਾਂ ਅਤੇ ਵੈਕਸੀਨੇਸ਼ਨ ਕੈਂਪ ਦਾ ਪ੍ਰਬੰਧ ਲਗਾਤਾਰ ਕੀਤਾ ਜਾ ਰਿਹਾ ਹੈ।

ਉੇਨ੍ਹਾਂ ਕਿਹਾ ਕਿ ਜਿਹੜੇ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨੇਸ਼ਨ ਨਹੀ ਹੋਈ, ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋ ਅਪੀਲ ਕੀਤੀ ਜਾਦੀ ਹੈ ਕਿ ਉਹ ਵੈਕਸੀਨੇਸ਼ਨ ਸੰਪੂਰਨ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਅਤੇ ਆਪਣੇ ਦੇਸ਼ ਨੂੰ ਕਰੋਨਾ ਮੁਕਤ ਕਰਵਾਉਣ ਵਿੱਚ ਸਹਿਯੋਗ ਪਾਉਣ।

ਇਹ ਵੀ ਪੜ੍ਹੋ:ਜਾਣੋ ਕਿਸ ਦੇ ਇਸ਼ਾਰੇ 'ਤੇ ਹੋ ਰਹੀ ਸੀ ਹਥਿਆਰਾਂ ਦੀ ਸਪਲਾਈ, ਕੌਣ ਹੈ ਹਰਵਿੰਦਰ ਸਿੰਘ ਰਿੰਦਾ

ABOUT THE AUTHOR

...view details