ਮੋਗਾ: ਪੁਰਾਣੀ ਦਾਣਾ ਮੰਡੀ ਵਿੱਚ ਇੱਕ ਚੌਲਾਂ ਦੇ ਵਪਾਰੀ ਦੇ ਬੇਟੇ ਰਾਜੇਸ਼ ਕੁਮਾਰ ਕੁੱਕੂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਦੁਕਾਨ ਦੇ ਮੁਲਾਜ਼ਮ ਹੇਮੰਤ ਕੁਮਾਰ ਨੇ ਦੱਸਿਆ ਕਿ ਤਿੰਨ ਵਿਅਕਤੀ ਦੁਕਾਨ ਅੰਦਰ ਆਏ ਅਤੇ ਰਿਵਾਲਵਰ ਦਿਖਾ ਕੇ ਮੈਨੂੰ ਅੰਦਰ ਲੈ ਗਏ। ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਮੇਰੇ ਮਾਲਕ ਦੇ ਮੁੰਡੇ ਰਾਜੇਸ਼ ਕੁਮਾਰ ਕੁੱਕੂ ਨਾਲ ਹੱਥੋਂ ਪਾਈ ਹੋਣ ਲੱਗੇ ਅਤੇ ਰਾਜੇਸ਼ ਕੁਮਾਰ ਕੁੱਕੂ ਦੇ ਗੋਲੀ ਮਾਰੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹੇਮੰਤ ਨੇ ਦੱਸਿਆ ਕਿ ਕੁੱਕੂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ।