ਮੋਗਾ:ਮੋਗਾ -ਲੁਧਿਆਣਾ ਮੁੱਖ ਮਾਰਗ 'ਤੇ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ। ਦੋ ਕਾਰ ਸਵਾਰ ਪੱਤਰਕਾਰਾਂ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚੱਲੀਆਂ। ਇਸ ਘਟਨਾ 'ਚ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਗੁਰਚੇਤ ਸਿੰਘ ਦੇ ਤੌਰ 'ਤੇ ਹੋਈ ਹੈ।
ਪੱਤਰਕਾਰਾਂ 'ਤੇ ਹੋਇਆ ਹਮਲਾ, ਇੱਕ ਦੀ ਮੌਤ ਇੱਕ ਜਖ਼ਮੀ - Two youths killed in firing
ਕਾਰ ਸਵਾਰ ਮੀਡੀਆ ਕਰਮੀਆਂ 'ਤੇ ਬੀਤੀ ਰਾਤ ਗੋਲੀਆਂ ਚਲੀਆਂ। ਇੱਕ ਪੱਤਰਕਾਰ ਗੰਭੀਰ ਰੂਪ 'ਚ ਜਖ਼ਮੀ ਹੈ ਅਤੇ ਦੂਜੇ ਦੀ ਮੌਤ ਹੋ ਚੁੱਕੀ ਹੈ।ਪੁਲਿਸ ਨੇ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਕਾਰਵਾਈ ਕਰ ਰਹੇ ਹਨ।
![ਪੱਤਰਕਾਰਾਂ 'ਤੇ ਹੋਇਆ ਹਮਲਾ, ਇੱਕ ਦੀ ਮੌਤ ਇੱਕ ਜਖ਼ਮੀ firing on journalists](https://etvbharatimages.akamaized.net/etvbharat/prod-images/768-512-5432951-thumbnail-3x2-joun.jpg)
ਜਾਣਕਾਰੀ ਮੁਤਾਬਿਕ ਦੋਵੇਂ ਪੱਤਰਕਾਰ ਚੰਡੀਗੜ੍ਹ ਜਾ ਰਹੇ ਸਨ ਅਤੇ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਇੰਨ੍ਹਾਂ 'ਤੇ ਹਮਲਾ ਕੀਤਾ। ਕਾਰ ਚਾਲਕ ਗੁਰਚੇਤ ਸਿੰਘ ਹੜਬੜਾਹਟ ਵਿੱਚ ਆਪਣੀ ਕਾਰ ਭਜਾ ਕੇ ਮੋਗਾ ਤੋਂ ਲੁਹਾਰਾ ਪਿੰਡ ਦੇ ਰਸਤੇ ਇੱਕ ਪ੍ਰਾਈਵੇਟ ਹਸਪਤਾਲ ਜ਼ਖ਼ਮੀ ਹਾਲਤ ਵਿੱਚ ਪੁੱਜ ਗਿਆ । ਡਾਕਟਰਾਂ ਮੁਤਾਬਕ ਗੁਰਚੇਤ ਸਿੰਘ ਦੇ ਸਾਥੀ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਚੁੱਕੀ ਸੀ ਅਤੇ ਗੁਰਚੇਤ ਸਿੰਘ ਦੇ ਵੀ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਸੀ ਜਿਸ ਨੂੰ ਡੀ ਐੱਮ ਸੀ ਹਸਪਤਾਲ ਲੁਧਿਆਣਾ ਵਿੱਖੇ ਰੈਫਰ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਦੋਂ ਡੀਐਸਪੀ ਯਾਦਵਿੰਦਰ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਖ਼ਮੀ ਨਾਲ ਅੱਜੇ ਗੱਲਬਾਤ ਨਹੀਂ ਕੀਤੀ ਗਈ ਹੈ। ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।