ਮੋਗਾ: ਜ਼ਿਲ੍ਹੇ ਦੇ ਜ਼ੀਰਾ ਰੋਡ ’ਤੇ ਬੀਤੇ ਦਿਨ ਮੀਂਹ ਪੈਣ ਤੋਂ ਬਾਅਦ ਵਿੱਚ ਖੇਤਾਂ ਨਾਲ ਚਾਰ ਚੁਫੇਰੇ ਲਗਾਈ ਕੰਡਿਆਲੀ ਤਾਰਾ ਵਿੱਚ ਕਰੰਟ ਆ ਗਿਆ ਜਿਸ ਕਾਰਨ ਇਕ ਗਰੀਬ ਪਰਿਵਾਰ ਦੀਆਂ ਦੋ ਲੱਖ ਰੁਪਏ ਦੀਆਂ ਮੱਝਾਂ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਰਿਵਾਰ ਨੇ ਦੱਸਿਆ ਕਿ ਬਿਜਲੀ ਮਹਿਕਮੇ ਦੀ ਅਣਗਹਿਲੀ ਦੇ ਕਾਰਨ ਉਨ੍ਹਾਂ ਦੀ ਮੱਝਾਂ ਮਰ ਗਈਆਂ ਹਨ। ਦੋਵੇਂ ਮੱਝਾਂ 2 ਲੱਖ ਤੋਂ ਵੀ ਵੱਧ ਕੀਮਤ ਦੀਆਂ ਸੀ। ਉਨ੍ਹਾਂ ਦੱਸਿਆ ਕਿ ਵਾਰ ਵਾਰ ਫੋਨ ਲਗਾਉਣ ਦੇ ਬਾਵਜੁਦ ਵੀ ਕਿਸੇ ਵੀ ਬਿਜਲੀ ਮਹਿਕਮੇ ਦੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਕਰੰਟ ਲੱਗਣ ਕਾਰਨ ਦੋ ਮੱਝਾਂ ਮਰੀਆਂ: ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਨੰਗੀਆਂ ਤਾਰਾਂ ਕਿਸਾਨਾਂ ਦੇ ਖੇਤਾਂ ਨਾਲ ਲਗਾਈਆ ਕੰਡਿਆਲੀਆਂ ਤਾਰਾਂ ਨਾਲ ਟਕਰਾ ਰਹੀਆਂ ਹਨ ਜਿਸ ਕਾਰਨ ਰੋਜ਼ਾਨਾ ਇਨ੍ਹਾਂ ਤਾਰਾਂ ਵਿਚ ਕਰੰਟ ਆਉਂਦਾ ਹੈ। ਬੀਤੇ ਦਿਨ ਪਏ ਮੀਂਹ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਸ਼ੂ ਚਰਦੇ ਚਰਦੇ ਇਨ੍ਹਾਂ ਤਾਰਾਂ ਨਾਲ ਟਕਰਾ ਗਏ ਤਾਂ ਉਨ੍ਹਾਂ ਦੀਆਂ ਦੋ ਮੱਝਾਂ ਮੌਕੇ ’ਤੇ ਮਰ ਗਈਆਂ।
ਕਰੰਟ ਲੱਗਣ ਕਾਰਨ ਗਰੀਬ ਪਰਿਵਾਰ ਦੀਆਂ ਦੋ ਮੱਝਾਂ ਦੀ ਮੌਤ ਸੀਐੱਮ ਮਾਨ ਨੂੰ ਕੀਤੀ ਇਨਸਾਫ ਲਈ ਅਪੀਲ:ਪੀੜਤ ਪਰਿਵਾਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਵਾਰ ਵਾਰ ਬਿਜਲੀ ਅਧਿਕਾਰੀਆਂ ਨੂੰ ਫੋਨ ਲਾਏ ਪਰ ਸਾਡੀ ਕਿਸੇ ਨੇ ਸਾਰ ਤੱਕ ਨਹੀਂ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਅਣਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੀੜਤ ਪਰਿਵਾਰ ਨੇ ਇਸ ਸਬੰਧੀ ਥਾਣਾ ਘੱਲ ਕਲਾਂ ਵਿਚ ਬਿਜਲੀ ਮਹਿਕਮੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ: ਉੱਥੇ ਹੀ ਦੂਜੇ ਪਾਸੇ ਥਾਣਾ ਮੁਖੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਜ਼ੀਰਾ ਰੋਡ ਤੋਂ ਇਕ ਪਰਿਵਾਰ ਨੇ ਦਰਖਾਸਤ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ਬਿਜਲੀ ਦੀਆਂ ਤਾਰਾਂ ਨੰਗੀਆਂ ਹੋਣ ਕਾਰਨ ਉਨ੍ਹਾਂ ਦੀਆਂ ਦੋ ਕੀਮਤੀ ਮੱਝਾਂ ਮਰ ਗਈਆਂ ਹਨ ਇਸ ਮਾਮਲੇ ਦੀ ਅਸੀਂ ਜਾਂਚ ਕਰ ਰਹੇ ਹਾਂ। ਬਿਜਲੀ ਅਧਿਕਾਰੀਆਂ ਨੂੰ ਇਸ ਮਾਮਲੇ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ:ਖ਼ਰਾਬ ਫ਼ਸਲ ਅਤੇ ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕਸ਼ੀ, ਪਰਿਵਾਰ ਵੱਲੋਂ ਮੁਆਵਜੇ ਦੀ ਮੰਗ