ਪੰਜਾਬ

punjab

ETV Bharat / state

ਟਰੈਫਿਕ ਮੁਲਾਜ਼ਮ ਵੱਲੋਂ ਨਿਯਮ ਸਮਝਾਉਣ ਦਾ ਦਿਲਚਸਪ ਤਰੀਕਾ, ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ - Moga Traffic Policeman Song

ਇਹ ਤਾਂ ਤੁਸੀਂ ਸੁਣਿਆ ਹੋਵੇਗਾ ਕਿ ਸ਼ਹਿਰ ਵਿੱਚ ਵੱਧ ਰਹੇ ਟਰੈਫਿਕ ਸਮੱਸਿਆ ਨੂੰ ਲੈਕੇ ਸਮੇਂ ਸਮੇਂ 'ਤੇ ਟਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਜਾਂਦੇ ਹਨ। ਪਰ, ਅੱਜ ਇਕ ਅਜਿਹੇ ਟਰੈਫਿਕ ਮੁਲਾਜ਼ਮ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜੋ ਲੋਕਾਂ ਨੂੰ ਮਰਹੂਮ ਸਿੱਧੂ ਮੂਸੇਵਾਲਾ ਦਾ ਗੀਤ 295 ਦੀ ਤਰਜ਼ ਉੱਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਕਹਿ ਰਿਹਾ ਹੈ। ਵੇਖੋ ਟਰੈਫਿਕ ਮੁਲਾਜ਼ਮ ਦਾ ਇਹ ਦਿਲਚਸਪ ਤਰੀਕਾ...

Traffic Police man Gurbhej Singh, Gurbhej Singh Sing a Song of Sidhu Moosewala, Traffic Rules in Moga
ਟਰੈਫਿਕ ਮੁਲਾਜ਼ਮ ਵੱਲੋਂ ਨਿਯਮ ਸਮਝਾਉਣ ਦਾ ਦਿਲਚਸਪ ਤਰੀਕਾ

By

Published : Jan 22, 2023, 10:01 AM IST

Updated : Jan 22, 2023, 10:17 AM IST

ਟਰੈਫਿਕ ਮੁਲਾਜ਼ਮ ਵੱਲੋਂ ਨਿਯਮ ਸਮਝਾਉਣ ਦਾ ਦਿਲਚਸਪ ਤਰੀਕਾ, ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਮੋਗਾ:ਪਹਿਲਾਂ ਚੰਡੀਗੜ੍ਹ ਤੋਂ ਇਕ ਟਰੈਫਿਕ ਮੁਲਾਜ਼ਮ ਭੁਪਿੰਦਰ ਸਿੰਘ ਨੇ ਗੀਤ ਗਾਉਂਦੇ ਹੋਏ ਟਰੈਫਿਕ ਨਿਯਮ ਸਮਝਾਉਣ ਦੀ ਪਹਿਲ ਕੀਤੀ ਸੀ, ਜੋ ਗੀਤ ਗਾ ਕੇ ਲੋਕਾਂ ਨੂੰ ਟਰੈਫਿਕ ਨਿਯਮ ਸਮਝਾਉਂਦਾ ਸੀ। ਹੁਣ ਮੋਗਾ ਦਾ ਟਰੈਫਿਕ ਮੁਲਾਜ਼ਮ ਗੁਰਭੇਜ ਸਿੰਘ ਆਪਣੇ ਖਾਸ ਲਹਿਜੇ ਕਰਕੇ ਸੁਰਖੀਆਂ ਵਿੱਚ ਹੈ। ਇਸ ਟਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਇਕ ਨਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਮੋਗਾ ਦੇ ਟਰੈਫਿਕ ਮੁਲਾਜ਼ਮ ਗੁਰਭੇਜ ਸਿੰਘ ਨੇ ਗੀਤ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮ ਸਮਝਾਏ।

ਟਰੈਫਿਕ ਨਿਯਮਾਂ ਬਾਰੇ ਗੀਤਾਂ ਗਾ ਕੇ ਜਾਗਰੂਕਤਾ:ਇਸ ਸਬੰਧੀ ਜਦੋਂ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਆ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਜਿੱਥੇ ਟਰੈਫਿਕ ਪੁਲਿਸ ਵੱਲੋਂ ਸਮੇਂ ਸਮੇਂ ਉੱਤੇ ਸੈਮੀਨਾਰ ਵੀ ਲਗਵਾਏ ਜਾਂਦੇ ਹਨ, ਉੱਥੇ ਹੀ, ਟ੍ਰੈਫਿਕ ਮੁਲਾਜ਼ਮ ਗੁਰਭੇਜ ਸਿੰਘ ਲੋਕਾਂ ਨੂੰ ਟਰੈਫਿਕ ਬਾਰੇ ਗੀਤ ਗਾ ਕੇ ਜਾਗਰੂਕ ਕਰ ਰਹੇ ਹਨ।

ਮਰਹੂਮ ਗਾਇਕ ਮੂਸੇਵਾਲਾ ਦੇ ਗੀਤ 295 ਦੀ ਤਰਜ਼ 'ਤੇ ਟਰੈਫਿਕ ਮੁਲਾਜ਼ਮ ਨੇ ਤਿਆਕ ਕੀਤਾ ਇਹ ਨਵਾਂ ਗੀਤ

ਮੁਲਾਜ਼ਮ ਨੂੰ ਗੀਤ ਗਾਉਣ ਦਾ ਵੀ ਸ਼ੌਂਕ: ਇਸ ਮੌਕੇ ਮੁਲਾਜ਼ਮ ਗੁਰਭੇਜ ਸਿੰਘ ਨੇ ਗੀਤ ਵੀ ਸੁਣਾਇਆ ਜੋ ਕਿ ਕਾਫ਼ੀ ਸ਼ਲਾਘਾ ਯੋਗ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਪ੍ਰਸ਼ਾਸਨ ਦਾ ਸਾਥ ਦੇਣ, ਤਾਂ ਜੋ ਸ਼ਹਿਰ ਵਿੱਚ ਵਧ ਰਹੀ ਟਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ। ਗੀਤ ਗਾਉਣ ਵਾਲੇ ਗੁਰਭੇਜ ਸਿੰਘ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ ਅਤੇ ਮੈਂ ਕਾਫੀ ਦਿਨਾਂ ਤੋਂ ਰਿਆਜ ਕਰ ਰਿਹਾ ਸੀ ਕਿ ਕਿਉਂ ਨਾ ਟਰੈਫਿਕ ਉਪਰ ਵੀ ਇੱਕ ਗੀਤ ਬਣਾਇਆ ਜਾਵੇ ਅਤੇ ਲੋਕਾਂ ਨੂੰ ਗਾ ਕੇ ਸੁਣਾਇਆ ਜਾਵੇ, ਤਾਂ ਜੋ ਲੋਕ ਟ੍ਰੈਫਿਕ ਬਾਰੇ ਵੀ ਜਾਗਰੂਕ ਹੋਣ। ਉਸ ਨੇ ਕਿਹਾ ਕਿ ਐਂਬੂਲੈਂਸ ਨੂੰ ਜ਼ਰੂਰ ਰਾਹ ਦਿੱਤਾ ਜਾਵੇ, ਕਿਉਂਕਿ ਉਸ ਵਿੱਚ ਜ਼ਿੰਦਗੀ ਤੇ ਮੌਤ ਲੜਾਈ ਲੜ ਰਹੇ ਮਰੀਜ਼ ਹੁੰਦੇ ਹਨ।


ਟਰੈਫਿਕ ਪੁਲਿਸ ਦੀ ਆਮ ਜਨਤਾ ਨੂੰ ਅਪੀਲ: ਗੁਰਭੇਜ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਸਿਗਰਟ ਦੀ ਵਰਤੋਂ ਨਾ ਕਰੋ ਅਤੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰੋ, ਕਿਉਂਕਿ ਘਰ ਦੇ ਵਿੱਚ ਤੁਹਾਡਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੈ।




ਇਹ ਵੀ ਪੜ੍ਹੋ:ਛਪੇ-ਛਪਾਏ ਰਹਿ ਗਏ ਵਿਆਹ ਦੇ ਕਾਰਡ, ਵਿਦੇਸ਼ ਜਾ ਮੁੱਕਰੀ ਕੁੜੀ !

Last Updated : Jan 22, 2023, 10:17 AM IST

ABOUT THE AUTHOR

...view details