ਮੋਗਾ: ਜ਼ਿਲ੍ਹੇ ਦੇ ਪਿੰਡ ਸਿੰਘਾ ਵਾਲਾ ਵਿੱਚ ਅੱਜ ਅ੍ਰੰਮਿਤ ਸੰਚਾਰ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਹਨ। ਇਸ ਗੁਰਦੁਆਰਾ ਸਾਹਿਬ ਵਿੱਚ ਬੀਤੇ ਦਿਨ ਸ਼ਨੀਵਾਰ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਨੂੰ ਹਿੰਦੂ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਕਤਲ ਮਾਮਲੇ ਸਬੰਧਤ ਨਜ਼ਰਬੰਦ ਕੀਤਾ ਗਿਆ। Amritpal was detained In Moga
ਦੱਸ ਦਈਏ ਕਿ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਸਿੰਘਾਂ ਵਾਲਾ ਨੇੜੇ ਗੁਰਦੁਆਰਾ ਡੇਰਾ ਭਾਈ ਸੇਵਾ ਵਿਖੇ ਇਕ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ ਸੀ, ਜਿਸ ਨੂੰ ਮੋਗਾ ਪੁਲਿਸ ਵੱਲੋਂ ਰੀਲਿਜ ਕਰ ਦਿੱਤਾ ਗਿਆ ਹੈ। ਇਹ ਇਸ ਕਰਕੇ ਕੀਤਾ ਸੀ ਤਾਂ ਕਿ ਉਹ ਜਲੰਧਰ ਸਮਾਗਮ ’ਚ ਨਾ ਜਾ ਸਕਣ।
ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰਨ ਵਾਲੀ ਥਾਂ 'ਤੇ ਅੰਮ੍ਰਿਤ ਸੰਚਾਰ, ਵੱਡੀ ਗਿਣਤੀ 'ਚ ਪਹੁੰਚ ਰਹੇ ਲੋਕ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਲੰਧਰ ਵਿਚ ਨਗਰ ਕੀਰਤਨ ’ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੰਗਤ ਦਾ ਸੱਦਾ ਮਿਲਿਆ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਫੋਰਸ ਲਗਾ ਕੇ ਸਾਨੂੰ ਰੋਕ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾ ਕਹਿਣਾ ਹੈ ਕਿ ਜਲੰਧਰ ਵਿਚ ਹਾਲਾਤ ਖ਼ਰਾਬ ਹੋ ਸਕਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾ ਸਕਦਾ। ਪਰ ਇਸ ਦੇ ਉਲਟ ਜਲੰਧਰ ਵਿਚ ਸਭ ਠੀਕ ਠਾਕ ਚੱਲ ਰਿਹਾ ਹੈ ਅਤੇ ਨਾ ਹੀ ਉਥੇ ਕਿਸੇ ਤਰ੍ਹਾਂ ਦੀ ਬੰਦ ਕਾਲ ਹੈ।
ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰਨ ਵਾਲੀ ਥਾਂ 'ਤੇ ਅੰਮ੍ਰਿਤ ਸੰਚਾਰ, ਵੱਡੀ ਗਿਣਤੀ 'ਚ ਪਹੁੰਚ ਰਹੇ ਲੋਕ ਸੁਧੀਰ ਸੂਰੀ ਦੇ ਕਤਲ ਬਾਰੇ ਬੋਲੇ ਅੰਮ੍ਰਿਤਪਾਲ : ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਹਿੰਦੂ ਆਗੂ ਸੁਧੀਰ ਸੂਰੀ ਦੇ ਕਾਤਲ ਦੀ ਗੱਡੀ ’ਤੇ ਵਾਰਸ ਪੰਜਾਬ ਜਥੇਬੰਦੀ ਦਾ ਸਟਿੱਕਰ ਲੱਗੇ ਜਾਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਟਿੱਕਰ ਹਜ਼ਾਰਾਂ ਗੱਡੀਆਂ ’ਤੇ ਲੱਗੇ ਹੋਏ ਹਨ। ਇਸ ਤੋਂ ਇਲਾਵਾ ਮੁਲਜ਼ਮ ਦੀ ਗੱਡੀ ’ਤੇ ਉਨ੍ਹਾਂ ਦੇ ਸਟਿੱਕਰ ਤੋਂ ਹੇਠਾਂ ਪੁਲਿਸ ਦਾ ਸਟਿੱਕਰ ਵੀ ਲੱਗਾ ਸੀ, ਇਸ ਦਾ ਮਤਲਬ ਕਿ ਪੁਲਿਸ ਕੀ ਹੁਣ ਅਸੀ ਪੁਲਿਸ ਉਤੇ ਵੀ ਇਲਜਾਮ ਲਾਵਾਂਗੇ। ਉਨ੍ਹਾਂ ਕਿਹਾ ਕਿ ਸਰਦਾਰਾਂ ਨੂੰ ਘਰੋਂ ਕੱਢ ਕੇ ਮਾਰਨ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਸੀਂ ਇਸ ਉਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਿ ਸਰਕਾਰ ਨੂੰ ਇਹ ਗੱਲਾਂ ਗਰਮ ਨਹੀਂ ਲੱਗਦੀਆਂ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੇ ਗੁਲਾਮ ਹੋਣ ਦੀ ਨਿਸ਼ਾਨੀ ਹੈ।
ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰਨ ਵਾਲੀ ਥਾਂ 'ਤੇ ਅੰਮ੍ਰਿਤ ਸੰਚਾਰ ਨਜ਼ਰਬੰਦ ਕਰਨ 'ਤੇ ਭੜਕੇ ਸਮਰਥਕ: ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਵਿਚ ਨਗਰ ਕੀਰਤਨ ’ਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਉਨ੍ਹਾਂ ਨੂੰ ਮੋਗਾ ਵਿੱਚ ਹੀ ਰੋਕ ਲਿਆ ਜਿਸ ਕਰਕੇ ਜਲੰਧਰ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਰੋਸ ਹੈ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਇੱਥੇ ਆ ਜਾਂਦੇ ਤਾਂ ਮਾਹੌਲ ਖਰਾਬ ਨਾ ਹੁੰਦਾ ਪਰ ਹੁਣ ਉਨ੍ਹਾਂ ਨੂੰ ਰੋਕ ਕੇ ਪ੍ਰਸ਼ਾਸਨ ਨੇ ਸਹੀ ਨਹੀ ਕੀਤਾ ਜੇਕਰ ਹੁਣ ਕੁਝ ਵੀ ਹੁੰਦਾ ਹੈ ਉਸ ਦਾ ਜਿਮੇਵਾਰ ਪ੍ਰਸ਼ਾਸਨ ਹੀ ਹੋਵੇਗਾ। ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਬਿਨ੍ਹਾਂ ਕਿਸੇ ਕਾਰਨ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਛੱਡ ਦਿੱਤਾ ਜਾਵੇ ਜੇਕਰ ਪ੍ਰਸਾਸ਼ਨ ਨਹੀ ਛੱਡਦਾ ਤਾਂ ਜਲੰਧਰ ਦੀ ਸੰਗਤ ਇਸ ਬਾਰੇ ਸਟੈਂਡ ਲਵੇਗੀ।
ਇਹ ਵੀ ਪੜ੍ਹੋ:ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਲਈ ਰਵਾਨਾ