ਮੋਗਾ :ਮੌਸਮ ਵਿੱਚ ਤਬਦੀਲੀ ਆਉਣ ਕਾਰਨ ਮੁੜ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 9 ਤੋਂ 5 ਕਰ ਦਿੱਤਾ ਗਿਆ ਹੈ ਅਤੇ ਪਹਿਲੇ ਦਿਨ ਸਾਰੇ ਹੀ ਅਧਿਕਾਰੀ ਸਮੇਂ ਸਿਰ ਦਫਤਰ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅਤੇ ਬਿਜਲੀ ਦੀ ਬੱਚਤ ਕਰਨ ਲਈ 2 ਮਈ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਦਾ ਸਮਾਂ ਸਾਡੇ ਸੱਤ ਵਜੇ ਤੋਂ ਲੈਕੇ ਦੋ ਵਜੇ ਤੱਕ ਨਿਸ਼ਚਿਤ ਕੀਤਾ ਸੀ। ਅੱਜ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਸਾਢੇ ਸੱਤ ਵਜੇ ਤੋਂ 2:00 ਵਜੇ ਤੱਕ ਸਮਾਂ ਨਿਸ਼ਚਿਤ ਕਰਨ ਨਾਲ ਵੱਡੇ ਪੱਧਰ ਉਤੇ ਬਿਜਲੀ ਦੀ ਬੱਚਤ ਹੋਈ ਹੈ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਅੱਜ ਤੋਂ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ, ਮੁਲਾਜ਼ਮਾਂ ਨੇ ਦੱਸਿਆ, ਕਿਹੋ ਜਿਹਾ ਰਿਹਾ ਤਜਰਬਾ - ਸਰਕਾਰੀ ਦਫਤਰ
ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 9 ਤੋਂ 5 ਕਰ ਦਿੱਤਾ ਗਿਆ ਹੈ ਅਤੇ ਪਹਿਲੇ ਦਿਨ ਸਾਰੇ ਹੀ ਅਧਿਕਾਰੀ ਸਮੇਂ ਸਿਰ ਦਫਤਰ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅਤੇ ਬਿਜਲੀ ਦੀ ਬੱਚਤ ਕਰਨ ਲਈ 2 ਮਈ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਦਾ ਸਮਾਂ ਸਾਡੇ ਸੱਤ ਵਜੇ ਤੋਂ ਲੈਕੇ ਦੋ ਵਜੇ ਤੱਕ ਨਿਸ਼ਚਿਤ ਕੀਤਾ ਸੀ।
ਮੁਲਾਜ਼ਮਾਂ ਨੇ ਕਿਹਾ- ਇਸ ਸਮੇਂ ਉਤੇ ਦਫਤਰ ਆਉਣਾ ਇਕ ਨਵਾਂ ਤਜਰਬਾ :ਮੌਸਮ ਵਿੱਚ ਤਬਦੀਲੀ ਆਉਣ ਕਾਰਨ ਮੁੜ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 9 ਤੋਂ 5 ਕਰ ਦਿੱਤਾ ਗਿਆ ਅਤੇ ਪਹਿਲੇ ਦਿਨ ਸਾਰੇ ਹੀ ਅਧਿਕਾਰੀ ਸਮੇਂ ਸਿਰ ਦਫਤਰ ਪਹੁੰਚੇ । ਮੁਲਾਜ਼ਮਾਂ ਨੇ ਕਿਹਾ ਪਹਿਲਾਂ ਦਾ ਸਮਾਂ ਸਾਡੇ ਲਈ ਇੱਕ ਨਵਾਂ ਤਜ਼ਰਬਾ ਸੀ ਅਤੇ ਪਹਿਲਾਂ ਲੱਗਦਾ ਸੀ ਕਿ ਲੋਕ ਸਰਕਾਰੀ ਦਫਤਰਾਂ ਵਿੱਚ ਇੰਨੀ ਜਲਦੀ ਨਹੀਂ ਆਉਣਗੇ, ਪਰ ਗਰਮੀ ਤੋਂ ਬਚਣ ਲਈ ਅਤੇ ਆਪਣੇ ਕੰਮ ਸਮੇਂ ਸਿਰ ਕਰਵਾਉਣ ਲਈ ਲੋਕ ਸਾਡੇ ਸੱਤ ਵਜੇ ਹੀ ਦਫ਼ਤਰ ਆ ਜਾਂਦੇ ਸਨ।
- Parinda Paar Geya: ਗੁਰਨਾਮ ਭੁੱਲਰ ਦੀ ਫਿਲਮ 'ਪਰਿੰਦਾ ਪਾਰ ਗਿਆ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ, ਹੁਣ ਇਸ ਅਕਤੂਬਰ ਹੋਵੇਗੀ ਰਿਲੀਜ਼
- Mansa Flood News: ਚਾਂਦਪੁਰਾ ਬੰਨ੍ਹ ਟੁੱਟਣ ਨਾਲ ਵਧੀਆਂ ਮੁਸ਼ਕਿਲਾਂ, ਦੂਜੇ ਪਿੰਡਾਂ ਨਾਲੋਂ ਟੁੱਟਿਆ ਸੰਪਰਕ
- Ludhiana Fire News: ਲੁਧਿਆਣਾ ਵਿਖੇ ਪਲਾਸਟਿਕ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, 8 ਕਿਲੋਮੀਟਰ ਤੱਕ ਉੱਠੀਆਂ ਲਪਟਾਂ
ਦਫਤਰਾਂ ਦੀ ਸਮਾਂ ਤਬਦੀਲ ਕਰਨ ਨਾਲ ਪੰਜਾਬ ਦੀ 10,800 ਮੈਗਾਵਾਦ ਬਿਜਲੀ ਦੀ ਹੋਈ ਬਚਤ :ਜਾਣਕਾਰੀ ਦਿੰਦਿਆਂ ਹੋਇਆਂ ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ ਅਤੇ ਖੇਤੀਬਾੜੀ ਅਫਸਰ ਸੁਖਰਾਜ ਕੌਰ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਝੋਨਾ ਲਾਉਣ ਲਈ ਬਿਜਲੀ ਦੀ ਲੋੜ ਸੀ ਉੱਥੇ ਹੀ ਦੂਸਰੇ ਪਾਸੇ ਦਫ਼ਤਰਾਂ ਦਾ ਸਮਾਂ ਬਦਲਣ ਕਾਰਨ 54 ਦਿਨਾਂ ਵਿੱਚ ਕਿਸਾਨਾਂ ਨੂੰ ਲੋੜ ਤੋਂ ਵੱਧ ਬਿਜਲੀ ਝੋਨਾ ਲਾਉਣ ਨੂੰ ਮਿਲੀ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਜਾਣਕਾਰੀ ਦਿੱਤੀ ਗਈ ਕਿ 54 ਦਿਨਾਂ ਵਿੱਚ ਕੁੱਲ 10,800 ਮੈਗਾਵਾਟ ਬਿਜਲੀ ਦੀ ਬੱਚਤ ਹੋਈ ਹੈ। ਉਹਨਾਂ ਪੰਜਾਬ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੋਕ ਹਿੱਤਾਂ ਲਈ ਲਏ ਗਏ ਫੈਸਲੇ ਸ਼ਲਾਘਾਯੋਗ ਹਨ।