ਮੋਗਾ:ਜ਼ਿਲ੍ਹੇ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਨੂੰ ਮੋਗਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਮੋਗਾ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮੋਗਾ ਪੁਲਿਸ ਨੂੰ 3 ਸਤੰਬਰ, 2022 ਨੂੰ ਇਤਲਾਹ ਮਿਲੀ ਕਿ ਥਾਣਾ ਸਿਟੀ ਮੋਗਾ ਦੇ ਏਰੀਆ ਦਮਨ ਸਿੰਘ ਨਗਰ ਮੋਗਾ ਵਿੱਚੋਂ CM ਐਸੋਸੀਏਟ ਪ੍ਰਾਈਵੇਟ ਲਿਮਿਟੇਡ ਕੰਪਨੀ ਦੇ ਕੈਸ਼ੀਅਰ ਅੰਕੁਸ਼ ਗੋਇਲ ਜੋ ਫਰਮ ਦਾ ਪੈਸਾ ਬੈਂਕ ਵਿੱਚ ਜਮਾਂ ਕਰਾਉਣ ਲਈ ਜਾ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ 4,87,000 ਰੁਪਏ ਦੀ ਖੋਹ ਲਏ। ਪੀੜਤ ਅਕੁੰਸ਼ ਏਕਤਾ ਨਗਰ, ਬੱਗੇਆਣਾ ਬਸਤੀ ਮੋਗਾ ਦਾ ਰਹਿਣ ਵਾਲਾ ਹੈ।
ਐਸਐਸਪੀ ਗੁਲਨੀਤ ਖੁਰਾਨਾ ਨੇ ਅੱਗੇ ਦੱਸਿਆ ਕਿ ਉਪਰੋਕਤ ਉੱਤੇ ਮੁੱਦੇ ਅੰਕੁਸ਼ ਗੋਇਲ ਉਕਤ ਦੇ ਬਿਆਨਾਂ ਅਤੇ ਅਣਪਛਾਤੇ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 195 ਮਿਤੀ 3.9.2022 ਅ/ਧ 379-ਬੀ ਭ:ਦ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਸੀ। ਗੁਲਨੀਤ ਸਿੰਘ ਖੁਰਾਣਾ SSP ਮੋਗਾ, ਅਜੈ ਰਾਜ ਸਿੰਘ, SSP ਮੋਗਾ ਦੇ ਨਿਰਦੇਸ਼ਾਂ ਹੇਠ ਮੁੱਕਦਮਾ ਦੇ ਮੁਲਜ਼ਮਾਂ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਡਿਊਟੀਆਂ ਲਗਾਈਆ ਗਈਆਂ। ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਵੱਲੋਂ ਮੁਕੱਦਮਾਂ ਦੀ ਤਫਤੀਸ ਵਿਗਿਆਨਿਕ ਢੰਗਾਂ ਨਾਲ ਕੀਤੀ ਜਾ ਰਹੀ ਸੀ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਲੱਖ ਨਗਦੀ ਸਣੇ 3 ਵਿਅਕਤੀ ਗ੍ਰਿਫਤਾਰ ਮੁਖਬਰ ਖਾਸ ਦੀ ਇਤਲਾਹ ਉੱਤੇ ਜਸਵੰਤ ਸਿੰਘ ਉਰਫ ਬਰਾੜ ਪੁੱਤਰ ਜੋਰਾ ਸਿੰਘ ਪੁੱਤਰ ਹਰੀ ਸਿੰਘ ਵਾਸੀ, ਵਾਰਡ ਨੰਬਰ 7, ਮਕਾਨ ਨੰਬਰ 385 ਬੇਦੀ ਨਗਰ ਮੋਗਾ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਚੰਦਰ ਭਾਨ ਸਿੰਘ ਪੁੱਤਰ ਸ਼ਿਵ ਬਹਾਦਰ ਸਿੰਘ ਵਾਸੀ ਰੱਬ ਨਗਰ, ਮੋਗਾ ਅਤੇ ਸਨਵਿੰਦਰ ਸਿੰਘ ਉਰਫ ਸੰਨੀ ਪੁੱਤਰ ਗੁਰਚਰਨ ਸਿੰਘ ਵਾਸੀ ਵਾਰਡ ਨੰਬਰ 6, ਸ਼ਹੀਦ ਭਗਤ ਸਿੰਘ ਨਗਰ, ਮੋਗਾ ਨੂੰ ਮਿਤੀ 10 ਸਤੰਬਰ ਨੂੰ ਐਮ.ਪੀ ਬਸਤੀ ਲੰਢੇਕੇ ਮੋਗਾ ਤੋ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਲਨੀਤ ਸਿੰਘ ਖੁਰਾਣਾ SSP ਨੇ ਦੱਸਿਆ ਕਿ ਮੁਲਜ਼ਮ ਸਨਵਿੰਦਰ ਸਿੰਘ ਉੱਤੇ ਪਹਿਲਾਂ ਵੀ ਐਨਡੀਪੀਐਸ ਤਹਿਤ ਮਾਮਲਾ ਦਰਜ ਹੈ, ਜੋ ਕਿ 2021 ਵਿੱਚ ਜ਼ਮਾਨਤ ਉੱਤੇ ਰਿਹਾ ਹੋਇਆ ਹੈ। ਬਾਕੀ 2 ਮੁਲਜ਼ਮਾਂ ਉੱਤੇ ਕੋਈ ਵੀ ਮਾਮਲਾ ਪਹਿਲਾਂ ਦਰਜ ਨਹੀਂ ਹੈ।
ਐਸਐਸਪੀ ਗੁਲਨੀਤ ਖੁਰਾਨਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜਸਵੰਤ ਸਿੰਘ ਉਰਫ ਬਰਾੜ ਨੇ ਦੱਸਿਆ ਕਿ ਉਹ ਪਹਿਲਾਂ ਸੀ ਐਮ.ਐਸੋਸੀਏਟ ਪ੍ਰਾਈਵੇਟ ਲਿਮਿਟੇਡ ਕੰਪਨੀ ਵਿਚ ਕੰਮ ਕਰਦਾ ਰਿਹਾ ਹੈ। ਜਿਸ ਨੇ ਆਪਣੇ ਸਾਥੀਆ ਰਵਿੰਦਰ ਸਿੰਘ ਉਰਫ ਰਵੀ ਅਤੇ ਸਨਵਿੰਦਰ ਸਿੰਘ ਉਰਫ ਸੰਨੀ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੁੰ ਅੰਜਾਮ ਦੇਣ ਲਈ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਪਾਸੋ ਖੋਹੇ ਗਏ 4ਲੱਖ 87 ਹਜ਼ਾਰ ਰੁਪਏ ਵਿੱਚੋ 2 ਲੱਖ ਰੁਪਏ ਅਤੇ ਲੁੱਟ ਖੋਹ ਕੀਤੇ ਪੈਸਿਆਂ ਰਾਹੀ ਖ਼ਰੀਦ ਕੀਤੇ ਦੋ ਮੋਬਾਇਲ ਫੋਨ, ਇੱਕ ਆਈ ਫੋਨ, ਇੱਕ ਵਨ ਪਲਸ ਮੋਬਾਇਲ ਫੋਨ ਅਤੇ ਇਸ ਵਾਰਦਾਤ ਵਿੱਚ ਵਰਤਿਆ ਗਿਆ, ਪਲਸਰ ਮੋਟਰਸਾਇਕਲ ਬਿਨ੍ਹਾਂ ਨੰਬਰੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਇਸ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਅੰਮ੍ਰਿਤਸਰ ਵਿੱਚ ਮਹਿਲਾਵਾਂ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ, ਨਵ ਵਿਆਹੀ ਦੀ ਵੀਡੀਓ ਹੋ ਰਹੀ ਵਾਇਰਲ