ਮੋਗਾ: ਜ਼ਿਲ੍ਹੇ ਵਿੱਚ ਚੋਰ ਚੁਸਤ ਅਤੇ ਪੁਲਿਸ ਸੁਸਤ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਆਏ ਦਿਨ ਇਨ੍ਹਾਂ ਚੋਰਾਂ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਪੁਲਿਸ ਇਨ੍ਹਾਂ ਚੋਰਾਂ ਨੂੰ ਫੜਨ ਵਿੱਚ ਅਸਫਲ ਸਾਬਤ ਹੋ ਰਹੀ ਹੈ ਅਤੇ ਇਨ੍ਹਾਂ ਚੋਰਾਂ ਵੱਲੋਂ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਵਿਚੋਂ ਹਜ਼ਾਰਾਂ ਰੁਪਏ ਦੀਆਂ ਤਾਰਾਂ ਚੋਰੀ ਕਰ ਕੇ ਟਰਾਂਸਫਾਰਮਰ ਨੂੰ ਖਰਾਬ ਕਰਕੇ ਖੇਤਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਇਸੇ ਲੜੀ ਤਹਿਤ ਮੋਗਾ ਦੇ ਪਿੰਡ ਖੋਸਾ ਪਾਂਡੋ ਵਿਚ ਟਰਾਂਸਫਾਰਮਰ ਦੀਆਂ ਤਾਰਾਂ ਚੋਰੀ ਕਰਨ ਆਏ ਦੋ ਚੋਰਾਂ ਨੂੰ ਕਿਸਾਨਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਇਨ੍ਹਾਂ ਚੋਰਾਂ ਦੀ ਛਿੱਤਰ ਪਰੇਡ ਕਰਨ ਮਗਰੋਂ ਪੁਲੀਸ ਦੇ ਹਵਾਲੇ ਕਰ ਦਿੱਤਾ।
ਪਿੰਡਵਾਸੀਆਂ ਨੇ ਚੋਰ ਕੀਤੇ ਕਾਬੂ ਇਸ ਸਬੰਧੀ ਪਿੰਡ ਵਾਸੀ ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕਿਸਾਨਾਂ ਦੇ ਖੇਤਾਂ ਵਿਚੋਂ 15 ਤੋਂ 20 ਟਰਾਂਸਫਾਰਮਰ ਚੋਰੀ ਕਰਨ ਤੋਂ ਬਾਅਦ ਕਿਸਾਨਾਂ ਨੇ ਇਕੱਠਿਆਂ ਹੋ ਕੇ ਗੁਪਤ ਤਰੀਕੇ ਨਾਲ ਰਾਤਾਂ ਆਪਣੇ ਖੇਤਾਂ ਵਿੱਚ ਪਹਿਰਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਰਾਤ ਜਦੋਂ ਅਸੀਂ ਪਹਿਰਾ ਦੇ ਰਹੇ ਸੀ ਤਾਂ ਦੋ ਚੋਰ ਟਰਾਂਸਫਾਰਮਰ ਲਾਉਣ ਲਈ ਆਏ ਜਿਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਜਦੋਂ ਇਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਏ ਤਾਂ ਇਨ੍ਹਾਂ ਉਸ ਵਿਅਕਤੀ ਨੂੰ ਵੀ ਫੜਾ ਦਿੱਤਾ ਜਿਸ ਕੋਲ ਇਹ ਟਰਾਂਸਫਾਰਮਰਾ ਦਾ ਤਾਂਬਾ ਕੱਢ ਕੇ ਵੇਚਦੇ ਸੀ। ਉਨ੍ਹਾਂ ਕਿਹਾ ਕਿ ਅਸੀਂ ਉਕਤ ਤਿੰਨਾਂ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ ’ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਅਤੇ ਕਿੰਨੇ ਕਿਸਾਨਾਂ ਦੇ ਟਰਾਂਸਫਾਰਮਰ ਬਰਾਮਦ ਕਰਾਉਂਦੀ ਹੈ।
ਉਧਰ ਦੂਸਰੇ ਪਾਸੇ ਜਦੋਂ ਥਾਣਾ ਮੁਖੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਲੀਨ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗ਼ਲਤ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਹਮੇਸ਼ਾਂ ਤਿਆਰ ਰਹਿੰਦੀ ਹੈ ਅੱਜ ਜੋ ਕਿਸਾਨਾਂ ਨੇ ਸਾਨੂੰ ਟਰਾਂਸਫਾਰਮਰ ਚੋਰ ਕਾਬੂ ਕੀਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਕਈ ਗ਼ਲਤ ਅਨਸਰਾਂ ’ਤੇ ਪੁਲਿਸ ਵੱਲੋਂ ਪਰਚੇ ਵੀ ਦਿੱਤੇ ਜਾ ਚੁੱਕੇ ਹਨ।
ਇਹ ਵੀ ਪੜੋ:ਸਿੱਖ ਲੜਕੀ ਦੇ ਅਗਵਾ ਮਾਮਲੇ ਵਿੱਚ ਜਥੇਦਾਰ ਨੇ ਪਾਕਿਸਤਾਨ ਨੂੰ ਕੀਤੀ ਇਹ ਅਪੀਲ