ਪੰਜਾਬ

punjab

ETV Bharat / state

Theft in Moga : ਮੋਗਾ ਦੀ ਪੌਸ਼ ਕਲੋਨੀ ਗ੍ਰੀਨ ਫੀਲਡ 'ਚ ਚੋਰਾਂ ਨੇ ਇੱਕ ਘਰ 'ਤੇ ਕੀਤਾ ਹੱਥ ਸਾਫ਼ - ਮੋਗਾ ਦੀ ਪੌਸ਼ ਕਲੌਨੀ ਗ੍ਰੀਨ ਫੀਲਡ

ਮੋਗਾ ਦੇ ਪੌਸ਼ ਇਲਾਕੇ ਗ੍ਰੀਨ ਫੀਲਡ ਵਿੱਚ (Theft in Moga) ਇਕ ਘਰ ਵਿੱਚੋਂ ਚੋਰ ਨਗਦੀ ਅਤੇ ਸੋਨਾ ਚੋਰੀ ਕਰਕੇ ਲੈ ਗਏ ਹਨ।

Thieves looted a house in Moga's posh colony Green Field
Theft in Moga : ਮੋਗਾ ਦੀ ਪੌਸ਼ ਕਲੋਨੀ ਗ੍ਰੀਨ ਫੀਲਡ ਵਿੱਚ ਚੋਰਾਂ ਨੇ ਇੱਕ ਘਰ 'ਤੇ ਕੀਤਾ ਹੱਥ ਸਾਫ਼

By ETV Bharat Punjabi Team

Published : Oct 10, 2023, 7:37 PM IST

ਪੀੜਤ ਪਰਿਵਾਰ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ।

ਮੋਗਾ :ਮੋਗਾ 'ਚ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਰ ਰੋਜ ਹੀ ਕਿਤੇ ਨਾ ਕਿਤੇ ਚੋਰੀ ਜਾਂ ਲੁੱਟ ਦੀ ਵਾਰਦਾਤ ਹੋਣ ਦੀ ਖਬਰ ਆ ਰਹੀ ਹੈ। ਤਾਜਾ ਮਾਮਲਾ ਮੋਗਾ ਦੀ ਪੌਸ਼ ਕਾਲੋਨੀ ਗ੍ਰੀਨ ਫੀਲਡ ਦਾ ਸਾਹਮਣੇ ਆਇਆ ਹੈ, ਜਿੱਥੇ ਚੋਰ ਇਕ ਘਰ 'ਚ ਦਾਖਲ ਹੋ ਕੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਘਰ ਵਿੱਚੋਂ ਸਮਾਨ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਜਦੋਂ ਕਿ ਪਰਿਵਾਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਹੋਇਆ ਸੀ ਤਾਂ ਰਾਤ ਕਰੀਬ 3 ਤੋਂ 4 ਵਜੇ ਚੋਰ 5 ਤੋਂ 6 ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ। ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੱਖਾਂ ਰੁਪਏ ਦੇ ਗਹਿਣੇ ਹੋਏ ਚੋਰੀ : ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ 'ਚ ਦਰਜ਼ੀ ਦਾ ਕੰਮ ਕਰਦੀ ਹੈ ਅਤੇ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਈ ਹੋਈ ਸੀ ਅਤੇ ਉਸ ਦਾ ਪਤੀ ਆਪਣੀ ਡਿਊਟੀ 'ਤੇ ਗਿਆ ਹੋਇਆ ਸੀ। ਕਰੀਬ 3-4 ਵਜੇ ਦੇ ਕਰੀਬ ਚੋਰਾਂ ਨੇ ਉਨ੍ਹਾਂ ਦੇ ਘਰ 'ਚੋਂ ਚੂੜੀਆਂ ਸਮੇਤ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸਦੀ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੀਲੀ ਕਮੀਜ਼ ਪਹਿਨਿਆ ਹੋਇਆ ਸ਼ੱਕੀ ਵਿਅਕਤੀ ਨਜ਼ਰ ਆ ਰਿਹਾ ਹੈ, ਜਿਸ ਨੇ ਗਹਿਣੇ, ਮੁੰਦਰੀਆਂ ਅਤੇ ਸੋਨੇ ਦੇ ਸੈੱਟ ਚੋਰੀ ਕੀਤੇ ਹਨ, ਜਿਨ੍ਹਾਂ ਦੀ ਕੀਮਤ 5-6 ਲੱਖ ਰੁਪਏ ਦੱਸੀ ਜਾ ਰਹੀ ਹੈ।ਅਸੀਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।


ਇਸ ਮਾਮਲੇ ਦੇ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰ ਦਾ ਪਤਾ ਲਗਾ ਲਿਆ ਜਾਵੇਗਾ।

ABOUT THE AUTHOR

...view details