ਪੰਜਾਬ

punjab

ETV Bharat / state

ਚੋਰ 483 ਬੋਰੀਆਂ ਕਣਕ ਲੈ ਕੇ ਹੋਏ ਫ਼ਰਾਰ, 15 ਵਿਰੁੱਧ ਮਾਮਲਾ ਦਰਜ - ਗਣਪਤੀ ਰਾਈਸ ਐਂਡ ਜਨਰਲ ਮਿਲਸ

ਦੇਰ ਰਾਤ ਚੋਰਾਂ ਨੇ ਗਣਪਤੀ ਰਾਈਸ ਮਿਲਸ ਵਿੱਚ ਵੱਡੀ ਵਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਵੱਲੋਂ ਮਿਲ ਚੋਂ 483 ਕਣਕ ਦੀਆਂ ਬੋਰੀਆਂ ਟੱਰਕ ਵਿੱਚ ਲੋਡ ਕਰ ਫ਼ਰਾਰ ਹੋ ਗਏ। ਪੁਲਿਸ ਵੱਲੋਂ 15 ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਕੇ ਤਫਤੀਸ਼ ਜਾਰੀ ਕਰ ਦਿੱਤੀ ਗਈ ਹੈ।

ਫ਼ੋਟੋ

By

Published : Aug 11, 2019, 9:06 PM IST

ਮੋਗਾ: ਸ਼ਹਿਰ ਦੀ ਸਬ ਡਵੀਜ਼ਨ ਧਰਮਕੋਟ ਦੇ ਗਣਪਤੀ ਰਾਈਸ ਮਿਲ ਵਿੱਚੋਂ ਚੋਰਾਂ ਵੱਲੋਂ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰ ਦੇ ਰਾਤ ਟਰੱਕ ਸਣੇ ਆਏ ਤੇ ਕਣਕ ਦੀਆਂ 483 ਬੋਰੀਆਂ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਮਿਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

483 ਬੋਰੀਆਂ ਕਣਕ ਦੀਆਂ ਲੈ ਕੇ ਫ਼ਰਾਰ

ਕੀ ਹੋਇਆ ਸੀ ਬੀਤੀ ਰਾਤ?

ਜਾਣਕਾਰੀ ਮੁਤਾਬਕ ਬੀਤੀ ਰਾਤ ਗਣਪਤੀ ਰਾਈਸ ਐਂਡ ਜਨਰਲ ਮਿਲਸ ਵਿੱਚ ਰਾਤ ਦੇ ਤਕਰੀਬਨ 12 ਤੋਂ 01 ਵਜੇ ਦੇ ਵਿੱਚਕਾਰ 15 ਵਿਅਕਤੀਆਂ ਵੱਲੋਂ ਇੱਕ ਵੱਡੇ ਟਰੱਕ ਵਿੱਚ 483 ਬੋਰੀਆਂ ਕਣਕ ਲੈ ਕੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਫੋਟੇਜ਼ ਕਬਜੇ ਵਿੱਚ ਲੈ ਕੇ 15 ਦੋਸਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਆਸੇ ਪਾਸੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜੇ ਵਿੱਚ ਲੈ ਕੇ ਜਾਂਚ ਕਰ ਰਹੀ ਹੈ। ਪੁਲਿਸ ਦੇ ਕਹਿਣਾ ਹੈ ਕਿ ਮੇਨ ਰੋਡ ਤੇ ਹੋਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਨੇ 15 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਸੀਸੀਟੀਵੀ ਦੀ ਫੋਟੇਜ ਦੇ ਅਧਾਰ 'ਤੇ ਕਿੰਨੀ ਜਲਦੀ ਆਰੋਪੀਆਂ ਤੱਕ ਪਹੁੰਚ ਪਾਉਂਦੀ ਹੈ।

ABOUT THE AUTHOR

...view details