ਪੰਜਾਬ

punjab

ETV Bharat / state

ਸੁਪਰ ਸਟਾਰ ਸਿੰਗਰ 2 ਵਿੱਚ ਜੇਤੂ ਮਨੀ ਦਾ ਘਰ ਪਹੁੰਚਣ ਦੇ ਭਰਵਾ ਸਵਾਗਤ - ਸੁਪਰ ਸਟਾਰ ਸਿੰਗਰ 2 ਵਿੱਚ ਜੇਤੂ ਮਨੀ

Super Star Singer two mani reached his home ਮੋਗਾ ਜ਼ਿਲ੍ਹੇ ਦੇ ਧਰਮਕੋਟ ਦਾ ਮਨੀ ਜੋ ਸੋਨੀ ਟੀਵੀ ਦੇ ਵਿਸ਼ੇਸ਼ ਸ਼ੋਅ ਸੁਪਰ ਸਟਾਰ ਸਿੰਗਰ 2 ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਆਪਣੇ ਘਰ ਧਰਮਕੋਟ ਪਹੁੰਚਿਆ, ਜਿੱਥੇ ਉਸ ਦਾ ਭਰਵਾ ਸਵਾਗਤ ਕੀਤਾ।

Super Star Singer two mani reached his home
Super Star Singer two mani reached his home

By

Published : Sep 3, 2022, 10:44 PM IST

ਮੋਗਾ: ਮੋਗਾ ਜ਼ਿਲ੍ਹੇ ਦੇ ਧਰਮਕੋਟ ਦਾ ਮਨੀ ਜੋ ਸੋਨੀ ਟੀਵੀ ਦੇ ਵਿਸ਼ੇਸ਼ ਸ਼ੋਅ ਸੁਪਰ ਸਟਾਰ ਸਿੰਗਰ 2 ਵਿੱਚ ਦੂਜੇ ਸਥਾਨ 'ਤੇ ਪਹੁੰਚਿਆ ਸੀ। ਜੋ ਕਿ ਅੱਜ ਸ਼ਨੀਵਾਰ ਨੂੰ ਮੁੰਬਈ ਤੋਂ ਵਾਪਸ ਆਪਣੇ ਘਰ ਮੋਗਾ ਦੇ Super Star Singer two mani reached his home ਧਰਮਕੋਟ ਪਹੁੰਚਿਆ, ਜਿੱਥੇ ਉਸ ਦਾ ਧਰਮਕੋਟ ਦੇ ਲੋਕਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੋਨੀ ਟੀਵੀ 'ਤੇ ਚੱਲ ਰਹੇ ਬੱਚਿਆਂ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸ਼ੋਅ 'ਸੁਪਰ ਸਟਾਰ ਸਿੰਗਰ 2' ਵਿੱਚ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਬੱਚਿਆਂ ਨੇ ਭਾਗ ਲਿਆ ਸੀ। ਉੱਥੇ ਹੀ ਇਸ ਪ੍ਰੋਗਰਾਮ ਵਿੱਚ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਇੱਕ ਛੋਟੇ ਜਿਹੇ ਗਰੀਬ ਪਰਿਵਾਰ ਦੇ ਮਨੀ ਨੇ ਵੀ ਹਿੱਸਾ ਲਿਆ ਅਤੇ ਖੂਬ ਕਮਾਈ ਕੀਤੀ।

ਉਸ ਨੇ ਆਪਣੀ ਗਾਇਕੀ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ, ਇਸੇ ਪੈਸੇ ਨੇ ਪੂਰੀ ਫਿਲਮ ਇੰਡਸਟਰੀ ਵਿੱਚ ਆਪਣਾ ਪੂਰਾ ਨਾਮ ਕਮਾਇਆ ਅਤੇ ਵੱਡੇ-ਵੱਡੇ ਚਿਹਰਿਆਂ ਨਾਲ ਡਿਨਰ ਵੀ ਕੀਤਾ, ਅੱਜ ਸ਼ਨੀਵਾਰ ਨੂੰ ਮਨੀ ਆਪਣੇ ਘਰ ਧਰਮਕੋਟ ਪਹੁੰਚਿਆ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਉਸਦਾ ਸਵਾਗਤ ਕੀਤਾ। ਧਰਮਕੋਟ ਉਹ ਆਪਣੇ ਸਕੂਲ ਗਿਆ ਜਿੱਥੇ ਉਹ ਸਭ ਤੋਂ ਪਹਿਲਾਂ ਆਪਣੇ ਪ੍ਰਿੰਸੀਪਲ ਨੂੰ ਮਿਲਿਆ ਉਸੇ ਸਕੂਲ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਮਨੀ ਅਤੇ ਇੱਕ ਵੀਰ ਭੈਣ ਨੂੰ +2 ਤੱਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।

ਇਹ ਵੀ ਪੜੋ:-ਸਰਕਾਰੀ ਸਕੂਲ 'ਚ ਅਧਿਆਪਕ ਅਤੇ ਮਾਪਿਆਂ ਨਾਲ ਹੋਈ ਮੀਟਿੰਗ

ABOUT THE AUTHOR

...view details