ਮੋਗਾ :ਮੋਗਾ ਦੇ ਸ਼ੇਰਪੁਰ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਪਤੀ ਦੇ ਬਾਹਰ ਕਿਸੇ ਔਰਤ ਨਾਲ ਸਬੰਧ ਹੋਣ ਦੇ ਚੱਲਦੇ ਅਕਸਰ ਪਤੀ ਪਤਨੀ ਵਿਚਕਾਰ ਝਗੜਾ ਰਹਿੰਦਾ ਸੀ। ਇਸੇ ਕਾਰਨ ਮੋਗਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਰਹਿੰਦਾ ਸੀ ਝਗੜਾ :ਮ੍ਰਿਤਕ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ 5 ਸਾਲ ਪਹਿਲਾਂ ਉਨ੍ਹਾਂ ਆਪਣੀ ਲੜਕੀ ਅਮਰਜੀਤ ਕੌਰ ਨਾਂ ਦਾ ਵਿਆਹ ਬਲਵਿੰਦਰ ਸਿੰਘ ਨਾਲ ਕੀਤਾ ਸੀ। ਇਨ੍ਹਾਂ ਦੋਵਾਂ ਦਾ ਪ੍ਰੇਮ ਵਿਆਹ ਸੀ। ਹਾਲਾਂਕਿ ਇਸ ਦੇ ਬਾਵਜੂਦ ਦੋਵਾਂ ਵਿਚਕਾਰ ਲੜਾਈ-ਝਗੜਾ ਰਹਿੰਦਾ ਸੀ, ਜਿਸ ਦਾ ਕਾਰਨ ਬਲਵਿੰਦਰ ਸਿੰਘ ਦੇ ਨਾਜਾਇਜ਼ ਸਬੰਧ। ਅਕਸਰ ਉਨ੍ਹਾਂ ਦੀ ਲੜਕੀ ਇਸ ਗੱਲ ਕਾਰਨ ਆਪਣੇ ਪਤੀ ਨਾਲ ਝਗੜਦੀ ਸੀ ਕਿ ਉਸ ਦਾ ਬਾਹਰ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹੈ। ਇਸੇ ਗੱਲ ਨੂੰ ਲੈ ਕੇ ਉਹ ਕਈ ਵਾਰ ਪੇਕੇ ਘਰ ਵੀ ਆਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਇਸੇ ਮਸਲੇ ਦੇ ਚੱਲਦਿਆਂ ਬਲਵਿੰਦਰ ਸਿੰਘ ਨੇ ਲੜਕੀ ਨੂੰ ਬੁੱਧਵਾਰ ਰਾਤ ਕਿਸੇ ਰਿਸ਼ਤੇਦਾਰ ਕੋਲ ਜਾਣ ਲਈ ਕਿਹਾ, ਜਦੋਂ ਉਹ ਦੋਵੇਂ ਮੋਟਰਸਾਈਕਲ 'ਤੇ ਸਵਾਲ ਹੋ ਕੇ ਜਾ ਰਹੇ ਸਨ, ਤਾਂ ਬਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਦੇ ਬਹਾਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੂੰ ਸਾਡੇ ਵੱਲੋਂ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਫੌਰੀ ਕਾਰਵਾਈ ਕੀਤੀ।