ਪੰਜਾਬ

punjab

ETV Bharat / state

ਟ੍ਰੈਫਿਕ ਨਿਯਮ ਦੀ ਜਾਣਕਾਰੀ ਦੇਣ ਲਈ ਪੁਲਿਸ ਮੁਲਾਜ਼ਮ ਨੇ ਲੱਭਿਆ ਅਨੋਖਾ ਹੱਲ, ਲੋਕ ਵੀ ਕਰ ਰਹੇ ਤਰੀਫ਼ - ਸਿਪਾਹੀ ਗੁਰਭੇਜ ਸਿੰਘ ਟ੍ਰੈਫਿਕ ਨਿਯਮ ਦੀ ਜਾਣਕਾਰੀ ਦੇ ਰਿਹਾ

ਪੰਜਾਬ ਪੁਲਿਸ ਦਾ ਇੱਕ ਹੋਰ ਉਭਰਦਾ ਜਵਾਨ ਜੋ ਕਿ ਸਤਿੰਦਰ ਸਰਤਾਜ ਦਾ ਗੀਤ 'ਕੀਤੇ ਨੀ ਤੇਰਾ ਰੁਤਬਾ ਘੱਟਦਾ' ਦੀ ਤਰਜ਼ ਰਾਹੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦੇਣ ਕਰਕੇ ਵਿੱਚ ਖੂਬ ਚਰਚਾ ਵਿੱਚ ਹੈ। ਇਸ ਦੀ ਸ਼ੋਸ਼ਲ ਮੀਡੀਆ ਉੱਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

constable Gurbej Singh
constable Gurbej Singh

By

Published : Apr 29, 2023, 9:21 AM IST

Updated : Apr 29, 2023, 9:47 AM IST

ਟ੍ਰੈਫਿਕ ਨਿਯਮ ਦੀ ਜਾਣਕਾਰੀ ਦੇਣ ਲਈ ਪੁਲਿਸ ਮੁਲਾਜ਼ਮ ਨੇ ਲੱਭਿਆ ਅਨੋਖਾ ਹੱਲ, ਲੋਕ ਵੀ ਕਰ ਰਹੇ ਤਰੀਫਾਂ

ਮੋਗਾ:ਬੀਤੇ ਕੁੱਝ ਮਹੀਨਿਆਂ ਪਹਿਲਾ ਇੱਕ ਪੰਜਾਬ ਪੁਲਿਸ ਦਾ ਜਵਾਨ ਗੀਤ ਗਾ ਕੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਨੂੰ ਲੈ ਕੇ ਚਰਚਾ ਵਿੱਚ ਆਇਆ ਸੀ। ਅਜਿਹਾ ਹੀ ਇੱਕ ਹੋਰ ਉਭਰਦਾ ਪੰਜਾਬ ਪੁਲਿਸ ਦਾ ਜਵਾਨ ਜੋ ਕਿ ਸਤਿੰਦਰ ਸਰਤਾਜ ਦਾ ਗੀਤ 'ਕੀਤੇ ਨੀ ਤੇਰਾ ਰੁਤਬਾ ਘੱਟਦਾ' ਦੀ ਤਰਜ਼ ਰਾਹੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦੇਣ ਕਰਕੇ ਵਿੱਚ ਖੂਬ ਚਰਚਾ ਵਿੱਚ ਹੈ। ਜਿਸ ਦੀ ਸ਼ੋਸ਼ਲ ਮੀਡੀਆ ਉੱਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ:-ਬੇਅਦਬੀ ਦੇ ਦੋਸ਼ੀ ਉੱਤੇ ਪਿਸਤੌਲ ਤਾਣਨ ਵਾਲੇ ਵਕੀਲ ਦੀ ਅਦਾਲਤ 'ਚ ਹੋਈ ਪੇਸ਼ੀ, ਮੁਲਜ਼ਮ ਵਕੀਲ ਨੂੰ ਭੇਜਿਆ ਗਿਆ ਨਿਆਂਇਕ ਹਿਰਾਸਤ 'ਚ

ਸਿਪਾਹੀ ਗੁਰਭੇਜ ਸਿੰਘ ਨੂੰ ਸਨਮਾਨਿਤ ਵੀ ਕੀਤਾ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸਿਪਾਹੀ ਗੁਰਭੇਜ ਸਿੰਘ ਜ਼ਿਲ੍ਹਾ ਮੋਗਾ ਦਾ ਟ੍ਰੈਫਿਕ ਪੁਲਿਸ ਦਾ ਸਿਪਾਹੀ ਹੈ। ਜੋ ਕਿ ਪਹਿਲਾ ਵੀ ਸਿੱਧੂ ਮੂਸੇਵਾਲਾ ਦੇ ਗੀਤ 295 ਰਾਹੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਕਰਕੇ ਚਰਚਾ ਵਿੱਚ ਆਇਆ ਸੀ। ਜਿਸ ਕਰਕੇ ਉਸ ਸਮੇਂ ਤੋਂ ਮੋਗਾ ਦੇ ਲੋਕਾਂ ਨੂੰ ਇਸ ਸਿਪਾਹੀ ਦਾ ਇਹ ਤਰੀਕਾ ਬੇਹੱਦ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਟ੍ਰੈਫਿਕ ਦੇ ADGP ਵੱਲੋਂ ਟ੍ਰੈਫਿਕ ਸਿਪਾਹੀ ਗੁਰਭੇਜ ਸਿੰਘ ਨੂੰ ਸਨਮਾਨਿਤ ਵੀ ਕੀਤਾ ਸੀ।

ਗੁਰਭੇਜ ਸਿੰਘ ਨੇ ਨਵਾਂ ਇਹ ਗੀਤ ਗਾਇਆ:ਜੋ ਹੁਣ ਇੱਕ ਨਵੇਂ ਅੰਦਾਜ਼ ਵਿੱਚ ਸਿਪਾਹੀ ਗੁਰਭੇਜ ਸਿੰਘ ਦੇ ਸਤਿੰਦਰ ਸਰਤਾਜ ਦਾ ਰੁਤਬਾ ਗੀਤ ਦੀ ਤਰਜ਼ ਉੱਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਦੀ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਿਪਾਹੀ ਗੁਰਭੇਜ ਸਿੰਘ ਨੇ ਗਾਇਆ 'ਕੀਤੇ ਨੀ ਤੇਰਾ ਰੁਤਬਾ ਘਟਦਾ' 'ਜੇ ਟ੍ਰੈਫਿਕ ਨਿਯਮ ਆਪਣਾ ਲੈ ਕਿਧਰੇ' 'ਸੱਟਾਂ ਤੋਂ ਵੀ ਬਚ ਜਾਏਗਾ ਸੋਹਣਿਆਂ' 'ਜੇ ਹੈਲਮੇਟ ਪਾ ਲਵੇ ਸਿਰ 'ਤੇ' !

ਇਹ ਵੀ ਪੜ੍ਹੋ:-Sisodia bail plea rejected: ਅਦਾਲਤ ਨੇ ਕਿਹਾ ਸਿਸੋਦੀਆ ਸ਼ਰਾਬ ਘੁਟਾਲੇ ਦਾ ਆਰਕੀਟੈਕਟ.. ਪੜ੍ਹੋ ਅਦਾਲਤ ਦੀ ਤਲਖ਼ ਟਿੱਪਣੀ

ਦੱਸ ਦਈਏ ਕਿ ਅੱਜ ਕੱਲ੍ਹ ਹੋਰ ਕੋਈ ਜਲਦਬਾਜ਼ੀ ਵਿੱਚ ਹੁੰਦਾ ਹੈ, ਜਿਸ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਬਹੁਤ ਸਾਰੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਸ ਕਾਰਨ ਵੱਡੇ ਹਾਦਸੇ ਵਿੱਚ ਵਾਪਰ ਰਹੇ ਹਨ ਤੇ ਕਈ ਲੋਕ ਆਪਣੀ ਜਾਨ ਵੀ ਗਵਾ ਬੈਠੇ ਹਨ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਪਰ ਫਿਰ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ।

Last Updated : Apr 29, 2023, 9:47 AM IST

ABOUT THE AUTHOR

...view details