ਮੋਗਾ: ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਵਜੋਂ ਜਾਣਿਆ ਜਾਂਦਾ ਪਿੰਡ ਕਿਸ਼ਨਪੁਰਾ ਕਲਾਂ ਜੋਕਿ ਵਿਕਾਸ ਪੱਖੋਂ ਮੋਹਰੀ ਬਣ ਰਿਹਾ ਹੈ, ਉੱਥੇ ਪਿੰਡ ਦੇ ਬਜ਼ੁਰਗਾਂ ਅਤੇ ਉੱਦਮੀ ਨੌਜਵਾਨਾਂ ਨੇ ਇਸ ਪਿੰਡ ਨੂੰ ਵੱਖਰੀ ਦਿੱਖ ਦੇਣ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ।
ਪਿੰਡ ਕਿਸ਼ਨਪੁਰਾ ਕਲਾਂ ਦੀ ਅਨੋਖੀ ਪਹਿਲ, ਕੰਧਾਂ 'ਤੇ ਚਿੱਤਰਿਆ ਪੰਜਾਬ ਦਾ ਇਤਿਹਾਸ` ਉੱਦਮੀ ਨੌਜਵਾਨਾਂ ਨੇ ਇਸ ਪਿੰਡ ਦੇ ਸਾਰੇ ਘਰਾਂ ਦੀਆਂ ਕੰਧਾ ਉੱਪਰ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ, ਮਹਾਰਾਜਿਆਂ ਅਤੇ ਪੁਰਾਤਨ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਕਲਾਕ੍ਰਿਤੀਆਂ ਨੂੰ ਬਣਾ ਕੇ ਪਿੰਡ ਨੂੰ ਪੰਜਾਬ ਦੇ ਸਭ ਤੋਂ ਮੋਹਰੀ ਪਿੰਡ ਵਜੋਂ ਵਿਕਸਿਤ ਕਰ ਕੇ ਦਿਖਾਇਆ ਹੈ।
ਸੱਥ ਵਿੱਚ ਬੈਠਣ ਵਾਲੇ ਬਜ਼ੁਰਗਾਂ ਨੇ ਦੱਸਿਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਵਿਚਾਰ ਕੀਤਾ ਕਿ ਕਿਉਂ ਨਾ ਪਿੰਡ ਨੂੰ ਵੱਖਰੀ ਦਿੱਖ ਦਿੱਤੀ ਜਾਵੇ। ਸੱਥ ਵਿੱਚ ਵੱਖ-ਵੱਖ ਸ਼ਹੀਦਾਂ, ਸੂਰਬੀਰ ਯੋਧਿਆਂ, ਮਹਾਰਾਜੇ-ਮਹਾਰਾਣੀਆਂ ਪੁਰਾਤਨ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਕਲਾਕ੍ਰਿਤਾਂ ਕੰਧਾਂ ਉੱਪਰ ਬਣਾਇਆ ਗਈਆਂ ਹਨ। ਜੋ ਕਿ ਅਜੋਕੀ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਕਦਮ ਸਾਬਿਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡਾ ਮਨ ਖ਼ੁਸ਼ ਹੁੰਦਾ ਹੈ ਕਿ ਜਦੋਂ ਦੂਸਰੇ ਪਿੰਡਾਂ ਤੋਂ ਪੰਚਾਇਤਾਂ, ਕਲੱਬਾ ਤੇ ਨੌਜਵਾਨ ਸਾਡੇ ਪਿੰਡ ਨੂੰ ਦੇਖਣ ਆਉਂਦੇ ਹਨ।
ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਵੀ ਪਿੰਡ ਵਾਸੀਆਂ ਵੱਲੋਂ ਪਿੰਡ ਨੂੰ ਸੁੰਦਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਜੋ ਉਪਰਾਲਾ ਕੀਤਾ ਹੈ ਬਹੁਤ ਹੀ ਵਧੀਆ ਹੈ ਅਤੇ ਇਸ ਉਪਰਾਲੇ ਨਾਲ ਜਿੱਥੇ ਸਾਡੇ ਪਿੰਡ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਉੱਥੇ ਅਜੋਕੇ ਸਮੇਂ ਵਿੱਚ ਸਾਡੇ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਅਤੇ ਪੁਰਾਤਨ ਵਿਰਸੇ ਬਾਰੇ ਜਾਣਕਾਰੀ ਹਾਸਲ ਹੋਵੇਗੀ। ਇਸ ਮੌਕੇ ਉਨ੍ਹਾਂ ਇਸ ਕਾਰਜ ਨੂੰ ਕਰਨ ਵਾਲੇ ਸਾਰੇ ਨੌਜਵਾਨਾਂ ਤੇ ਬਜ਼ੁਰਗਾਂ ਦਾ ਧੰਨਵਾਦ ਕੀਤਾ।