ਮੋਗਾ:ਜ਼ਿਲ੍ਹਾ ਮੋਗਾ ਦੇ ਵਾਸੀਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਇੱਕ ਕਰੋੜ 93 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ 79 ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਸਨ, ਜਿਨ੍ਹਾਂ ਵਿੱਚ ਅੱਜ ਕੁਝ ਕੈਮਰੇ ਚੱਲ ਰਹੇ ਹਨ ਅਤੇ ਜ਼ਿਆਦਾਤਰ ਕੈਮਰੇ ਬੰਦ ਪਏ ਹਨ। ਸ਼ਹਿਰ 'ਚ ਦਿਨੋ-ਦਿਨ ਚੋਰੀਆਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਪੁਲਿਸ ਕੋਲ ਇਸ ਸੀ.ਸੀ.ਟੀ.ਵੀ ਨਾਲ ਚੋਰਾਂ ਤੱਕ ਪਹੁੰਚਣ ਦਾ ਵਧੀਆ ਰਸਤਾ ਸੀ ਪਰ ਇਨ੍ਹਾਂ ਦਾ ਕੋਈ ਰੱਖ-ਰਖਾਅ ਨਾ ਹੋਣ ਕਾਰਨ ਇਹ ਬੰਦ ਹਨ।
79 ਕੈਮਰੇ ਲਗਾਏ ਗਏ ਸਨ: 2022 'ਚ ਇਕ ਫਰੇਮ ਨੂੰ 1 ਕਰੋੜ 93 ਲੱਖ 'ਚ ਠੇਕਾ ਦਿੱਤਾ ਗਿਆ ਸੀ, ਦੱਸ ਦਈਏ 3 ਸਾਲ ਪਹਿਲਾਂ ਸ਼ਹਿਰ ਵਿੱਚ ਕੁੱਲ੍ਹ 79 ਕੈਮਰੇ ਲਗਾਏ ਗਏ ਸਨ ਅਤੇ ਕੁੱਝ ਕੈਮਰੇ ਬਿਨਾਂ ਰੱਖ-ਰਖਾਅ ਦੇ ਬੰਦ ਪਏ ਹਨ ਕਿਉਂਕਿ ਕਿਸੇ ਨੇ ਠੇਕਾ ਲੈ ਲਿਆ ਹੈ। ਇਸ ਕਾਰਨ ਉਨ੍ਹਾਂ ਦੇ ਖਿਲਾਫ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਸੀ ਅਤੇ ਠੇਕੇਦਾਰ ਦੀ ਕੁਝ ਅਦਾਇਗੀ ਨਗਰ ਨਿਗਮ ਵੱਲੋਂ ਰੋਕ ਦਿੱਤੀ ਗਈ ਹੈ ਅਤੇ ਪੈਸੇ ਨਾ ਮਿਲਣ 'ਤੇ ਠੇਕੇਦਾਰ ਨੇ ਕੈਮਰਿਆਂ ਦੀ ਸਾਂਭ ਸੰਭਾਲ ਬੰਦ ਕਰ ਦਿੱਤੀ। ਇਸ ਸਬੰਧੀ ਵਿਜੀਲੈਂਸ ਕੋਲ ਜਾਂਚ ਚੱਲ ਰਹੀ ਹੈ, ਤੁਹਾਨੂੰ ਇਹ ਵੀ ਦੱਸ ਦਈਏ ਕਿ ਆਏ ਦਿਨ ਹੀ ਮੋਗੇ ਵਿੱਚ ਲੁੱਟਾਂ ਖੋਹਾਂ ਹੁੰਦੀਆਂ ਨੇ ਅਤੇ ਪਿਛਲੇ ਦਿਨੀ ਵੀ ਮੋਗਾ ਦੇ ਬੇਦੀ ਨਗਰ ਵਿੱਚ ਇੱਕ ਬਜੁਰਗ ਮਹਿਲਾ ਦੀਆਂ ਵਾਲ਼ੀਆਂ ਲਾਹ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ, ਪਰ ਮੋਗਾ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਖਰਾਬ ਹੋਣ ਕਰਕੇ ਲੁਟਾ ਖੋਹਾਂ ਕਰਨ ਵਾਲੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।