ਮੋਗਾ: ਪੰਜਾਬ ਵਿੱਚ ਕਿਸਾਨ ਆਗੂ ਵੱਲੋਂ ਮੰਗਾਂ ਨੂੰ ਲੈ ਬੇਸ਼ੱਕ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ। ਪਰ ਫਿਰ ਵੀ ਕਿਸਾਨ ਕੁੱਝ ਮੰਗਾਂ ਨੂੰ ਲੈ ਕੇ ਨਾ ਖੁਸ਼ ਹਨ। ਜਿਸ ਤਹਿਤ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ Kisan Mazdoor Sangharsh Committee Punjab ਦੀ ਅਗਵਾਈ ਹੇਠ ਅੱਜ ਐਤਵਾਰ ਨੂੰ ਡੀ.ਸੀ. ਦਫ਼ਤਰ ਮੋਗਾ ਵਿੱਚ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ, ਜੋ ਅਣਮਿੱਥੇ ਸਮੇਂ ਲਈ ਮੰਗਾ ਮੰਨਣ ਤੱਕ ਜਾਰੀ ਰਹੇਗਾ। started clear march in front of DC office Moga
ਇਸ ਦੌਰਾਨ ਹੀ ਪਿੰਡਾਂ ਤੋਂ ਧਰਨੇ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਕਿਸਾਨ ਆਗੂ ਨੇ ਕਿਹਾ ਕੇ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਕਰਨ ਤੋਂ ਭੱਜ ਚੁੱਕੀ ਹੈ। ਜਿੰਨ੍ਹਾਂ ਵਿੱਚ ਕਿਸਾਨਾਂ ਦੀਆਂ 23 ਫਸਲਾਂ ਦੀ MSP ਦੀ ਗਰੰਟੀ ਦਾ ਕਾਨੂੰਨ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ।
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ DC ਦਫ਼ਤਰ ਅੱਗੇ ਪੱਕਾ ਮੋਰਚਾ ਸੁਰੂ ਇਸ ਤੋਂ ਇਲਾਵ ਅੰਦੋਲਨ ਦੌਰਾਨ ਕਿਸਾਨਾਂ ਤੇ ਕੀਤੇ ਪਰਚੇ ਰੱਦ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ ਕਰਨਾ, ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦਾ ਰਹਿੰਦਾ ਮੁਆਵਜਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ , ਭਾਖੜਾ ਮਨੇਜਮੈਂਟ ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਨੀ , ਪੱਤਰਕਾਰਾਂ ਤੇ ਬੁੱਧੀਜੀਵੀਆਂ ਤੇ ਪਾਏ ਕੇਸ ਰੱਦ ਕਰਕੇ ਜੋ ਜੇਲ੍ਹਾਂ ਵਿੱਚ ਬੰਦ ਹਨ, ਉਹਨਾਂ ਨੂੰ ਰਿਹਾਅ ਕਰਨ ਹੈ।
ਇਸ ਤੋਂ ਇਲਾਵਾ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰਨ, ਬਿਜਲੀ ਲਾਇਸੈਂਸ ਵੰਡ ਪਰਣਾਲੀ ਵਾਲਾ ਪਾਸ ਕੀਤਾ ਕਨੂੰਨ ਵਾਪਸ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਵੱਲੋ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣੇ, ਕਾਮਨ ਵੈਲਜ ਲੈਂਡ ਐਕਟ 1961 ਵਿੱਚ ਕੀਤੀ ਸੋਧ ਵਾਪਸ ਲੈਣੀ, ਪੰਜਾਬ ਚੋਂ ਨਸ਼ਿਆਂ ਦਾ ਪੂਰਨ ਤੌਰ ਤੇ ਖਾਤਮਾ ਕਰਨਾ, ਪੰਜਾਬ ਵਿੱਚ ਪੈਦਾ ਹੋ ਰਿਹੇ ਰੋਜ਼ਾਨਾ ਲੱਖਾਂ ਲੀਟਰ ਦੁੱਧ ਤੇ ਪਬੰਧੀ ਲਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕਰਨਾ।
ਇਸ ਤੋਂ ਇਲਾਵਾ 2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ, ਜੀਰਾ ਵਿੱਚ ਚੱਲ ਰਹੀ ਮਾਲਬਰੋਜ ਫੈਕਟਰੀ ਜੋ ਧਰਤੀ ਹੇਠ ਕੈਮੀਕਲ ਵਾਲਾ ਪਾਣੀ ਪਾ ਰਹੀ ਹੈ ਉਸਨੂੰ ਪੱਕੇ ਤੌਰ ਤੇ ਬੰਦ ਕਰਕੇ ਦੋਸ਼ੀ ਮਾਲਕ ਨੂੰ ਸਜਾ ਦੇਣਾ,ਨਹਿਰਾਂ ਤੇ ਦਰਿਆਈ ਪਾਣੀਆਂ ਵਿੱਚ ਪੈ ਰਿਹਾ ਗੰਦਾ ਤੇ ਫੈਕਟਰੀਆਂ ਦਾ ਕੈਮੀਕਲ ਪਾਣੀ ਬੰਦ ਕਰਕੇ ਪੰਜਾਬ ਦੇ ਹਰ ਖੇਤ ਨੂੰ ਨਹਿਰੀ ਪਾਣੀ ਲੱਗਦਾ ਕਰਨਾ , ਤਾਰੋਂ ਪਾਰਲੀਆਂ ਜਮੀਨਾਂ ਦਾ ਪਿਛਲਾ ਰਹਿੰਦਾ ਸਾਰਾ ਮੁਆਵਜ਼ਾ ਜਾਰੀ ਕਰਨਾ।
ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਲੜਕੀਆਂ ਦੇ ਵਿੱਚ ਤੇ ਦਿੱਤੀ ਜਾ ਰਹੀ 51000 ਸ਼ਗਨ ਸਕੀਮ ਬਿਨ੍ਹਾਂ ਰੁਕਾਵਟ ਜਾਰੀ ਕਰਨ, ਬਿਨਾਂ ਸ਼ਰਤ ਬਿਜਲੀ ਦੀ 300 ਯੂਨਿਟ ਮੁਆਫੀ ਦੇਣਾ ਤੋਂ ਇਲਾਵਾ ਹੋਰ ਮੰਗ ਪੱਤਰ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਭੇਜੀਆਂ ਮੰਗਾਂ ਦੇ ਹੱਲ ਲਈ ਪੂਰੇ ਪੰਜਾਬ ਵਿੱਚ ਡੀ.ਸੀ ਦਫਤਰਾਂ ਵਿੱਚ ਧਰਨੇ ਅੱਜ ਐਤਵਾਰ ਤੋਂ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਤਹਿਤ ਮੋਗਾ ਜਿਲ੍ਹੇ ਦੇ ਡੀ.ਸੀ ਦਫ਼ਤਰ ਵਿੱਚ ਵੀ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਮੰਗਾ ਮੰਨਣ ਤੱਕ ਜਾਰੀ ਰਹੇਗਾ।
ਇਹ ਵੀ ਪੜੋ:-ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ