ਪੰਜਾਬ

punjab

ETV Bharat / state

ਨਕਾਬਪੋਸ਼ ਲੁਟੇਰਿਆਂ ਵੱਲੋਂ ਧਰਮਕੋਟ 'ਚ ਆਏ ਦਿਨ ਦਿੱਤਾ ਜਾ ਰਿਹਾ ਵਾਰਦਾਤਾਂ ਨੂੰ ਅੰਜਾਮ - ਨਕਾਬਪੋਸ਼ ਲੁਟੇਰੇ

ਧਰਮਕੋਟ ਦੇ ਨਜ਼ਦੀਕ ਪੈਂਦੇ ਪਿੰਡ ਫਿਰੋਜ਼ਵਾਲ ਬਾਡਾ ਵਿਖੇ ਬੀਤੀ ਰਾਤ 2 ਨਕਾਬਪੋਸ਼ਾਂ ਨੇ ਪਿੰਡ ਅਮੀਵਾਲ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਸਤੀਸ਼ ਕੁਮਾਰ 'ਤੇ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ।

ਫ਼ੋਟੋ
ਫ਼ੋਟੋ

By

Published : Aug 13, 2020, 7:27 PM IST

ਧਰਮਕੋਟ: ਪਿੰਡ ਫਿਰੋਜ਼ਵਾਲ ਬਾਡਾ ਵਿਖੇ ਬੀਤੀ ਰਾਤ 2 ਨਕਾਬਪੋਸ਼ਾਂ ਨੇ ਪਿੰਡ ਅਮੀਵਾਲ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਸਤੀਸ਼ ਕੁਮਾਰ 'ਤੇ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ।

ਵੀਡੀਓ

ਇਸ ਬਾਰੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਤੋਂ ਨਕਾਬਪੋਸ਼ਾਂ ਵੱਲੋਂ ਮੋਟਰ ਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਦੇ 3 ਗੋਲੀਆਂ ਮਾਰੀਆਂ।

ਸਤੀਸ਼ ਕੁਮਾਰ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਫਿਰ ਉੱਥੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਅਗਲੇ ਦਿਨ ਫਿਰ ਜਦੋਂ ਉਸ ਦੀ ਦੇਖਭਾਲ ਨਾ ਹੋਈ ਤਾਂ ਉਹ ਘਰ ਪਰਤ ਗਿਆ।

ਹੁਣ ਸਤੀਸ਼ ਕੁਮਾਰ ਨੂੰ ਮੋਗਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਸਤੀਸ਼ ਕੁਮਾਰ ਨੇ ਹਸਪਤਾਲ ਵਾਲਿਆਂ 'ਤੇ ਦੋਸ਼ ਲਾਏ ਕਿ ਉਸ ਦੀ ਦੇਖਭਾਲ ਨਹੀਂ ਕੀਤੀ ਗਈ।

ਜ਼ਿਕਰਕਯੋਗ ਹੈ ਧਰਮਕੋਟ ਹਲਕੇ ਵਿੱਚ ਇੱਕ ਮਹੀਨੇ ਵਿੱਚ 4 ਤੋਂ 5 ਲੁੱਟ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ABOUT THE AUTHOR

...view details