ਮੋਗਾ:ਪੰਜਾਬ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨਾਂ ਦੇ ਢੁੱਕਵੇਂ ਹੱਲ ਲਈ ਜਨਤਕ ਮਿਲਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨਾਂ ਜਨਤਕ ਮਿਲਣੀਆਂ ਵਿੱਚ ਡਿਪਟੀ ਕਮਿਸ਼ਨਰ ਮੋਗਾ, ਕੁਲਵੰਤ ਸਿੰਘ ਖੁਦ ਸ਼ਿਰਕਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਹੋ ਰਹੇ ਹਨ ਅਤੇ ਤੁਰੰਤ ਪ੍ਰਭਾਵ ਨਾਲ ਢੁਕਵੀਆਂ ਵਿਭਾਗੀ ਕਾਰਵਾਈਆਂ ਵੀ ਕਰਵਾ ਰਹੇ ਹਨ। ਇਨਾਂ ਜਨਤਕ ਮਿਲਣੀਆਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਇਲਾਵਾ ਵਿਕਾਸ ਕਾਰਜਾਂ ਸਬੰਧੀ ਦਰਖਾਸਤਾਂ ਵੀ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
'ਪੰਜਾਬ ਸਰਕਾਰ ਤੁਹਾਡੇ ਦੁਆਰ':ਡਿਪਟੀ ਕਮਿਸ਼ਨਰ ਮੋਗਾ ਪਿੰਡ ਡਰੋਲੀ ਭਾਈ ਵਿਖੇ ਜ਼ਿਲਾ ਪੱਧਰੀ ਜਨਤਕ ਮਿਲਣੀ 28 ਮਾਰਚ, 2023 ਨੂੰ ਕਰ ਰਹੇ ਹਨ।ਇਹ ਜਨਤਕ ਮਿਲਣੀ ਗੁਰਦੁਆਰਾ ਜਨਮ ਅਸਥਾਨ ਬਾਬਾ ਗੁਰਦਿੱਤਾ ਜੀ ਦੇ ਮੀਟਿੰਗ ਹਾਲ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਆਯੋਜਿਤ ਕਰਵਾਈ ਜਾ ਰਹੀ ਹੈ। ਇਸ ਜਨਤਕ ਮਿਲਣੀ ਵਿੱਚ ਜ਼ਿਲੇ ਦਾ ਕੋਈ ਵੀ ਵਿਅਕਤੀ ਸ਼ਮੂਲੀਅਤ ਕਰ ਸਕਦਾ ਹੈ ਅਤੇ ਮੁਸ਼ਕਿਲ ਦੱਸ ਕੇ ਪ੍ਰਸ਼ਾਸ਼ਨ ਦੀ ਮੱਦਦ ਲੈ ਸਕਦਾ ਹੈ। ਇਸ ਜਨਤਕ ਮਿਲਣੀ ਬਾਰੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ ਤਾਂ ਜੋ ਮੌਕੇ ਉੱਪਰ ਨਿਪਟਾਈਆਂ ਜਾ ਸਕਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਹੋ ਸਕੇ ਅਤੇ ਉਨਾਂ ਨਾਲ ਸਬੰਧਤ ਸ਼ਿਕਾਇਤਾਂ ਮੌਕੇ ਉੱਪਰ ਹੀ ਉਨਾਂ ਨੂੰ ਫਾਰਵਰਡ ਕੀਤੀਆਂ ਜਾ ਸਕਣ।