ਮਹਿੰਦਰ ਪਾਲ ਲੂੰਬਾ ਦੀ ਬਦਲੀ ਰੱਦ ਕਰਵਾਉਣ ਲਈ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਦਾ ਹੋਇਆ ਗਠਨ, ਆਪ ਨੇ ਮਾਨਹਾਨੀ ਦਾ ਮੁੱਕਦਮਾ ਕਰਨ ਦੀ ਖਿੱਚੀ ਤਿਆਰੀ ਮੋਗਾ: ਮੋਗਾ ਵਿੱਚ ਮਹਿੰਦਰ ਪਾਲ ਲੂੰਬਾ ਦੀ ਹਰਿਆਣਾ ਸਰਹੱਦ 'ਤੇ ਕੀਤੀ ਗਈ ਬਦਲੀ ਨੂੰ ਨਾਜਾਇਜ਼ ਬਦਲੀ ਦਸਣ ਦਾ ਮੁੱਦਾ ਹੋਰ ਗਰਮਾ ਗਿਆ ਹੈ। ਲੂੰਬਾ ਦੀ ਬਦਲੀ ਅਤੇ ਆਪ ਵਿਧਾਇਕ ਉੱਤੇ ਲੱਗੇ ਇਲ੍ਜ਼ਾਮਾਂ ਤੋਂ ਬਾਅਦ ਹੁਣ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਬੀਤੇ ਕੁਝ ਦਿੰਨਾ ਤੋਂ ਮੋਗਾ ਵਿਖੇ ਸਿਹਤ ਵਿਭਾਗ ਮੋਗਾ ਵਿੱਚ ਬਤੌਰ ਹੈਲਥ ਸੁਪਰਵਾਈਜਰ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਿੱਚ ਪਿਛਲੇ 27 ਸਾਲ ਤੋਂ ਸੇਵਾ ਕਰ ਰਹੇ ਮਹਿੰਦਰ ਪਾਲ ਲੂੰਬਾ ਦੀ ਮੋਗਾ ਤੋਂ 200 ਕਿ.ਮੀ. ਦੂਰ ਹਰਿਆਣਾ ਬਾਰਡਰ ਦੇ ਨਜਦੀਕ ਪਿੰਡ ਸ਼ੁਤਰਾਣਾ ਵਿਖੇ ਬਦਲੀ ਕੀਤੇ ਜਾਣ ਦਾ ਮੁੱਦਾ ਕਾਫੀ ਭਖ ਗਿਆ ਹੈ, ਤੇ ਇਸ ਬਦਲੀ ਨੂੰ ਲੈ ਕੇ ਮੋਗਾ ਸ਼ਹਿਰ ਦੀਆਂ ਮੁਲਾਜ਼ਮ ਮਜਦੂਰ ਅਤੇ ਕਿਸਾਨ ਜੱਥੇਬੰਦੀਆਂ ਫੈਡਰੇਸ਼ਨਾਂ ਟ੍ਰੇਡ ਯੂਨੀਅਨਾਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ 3 ਜੁਲਾਈ ਨੂੰ ਨੇਚਰ ਪਾਰਕ ਮੋਗਾ ਤੋਂ ਵਿਧਾਇਕ ਦੇ ਘਰ ਵੱਲ ਮਾਰਚ ਵੀ ਕੀਤਾ ਜਾਵੇਗਾ।
ਹਸਪਤਾਲ ਦਾ ਐਸਐਮਓ ਭ੍ਰਿਸ਼ਟ : ਮਹਿੰਦਰ ਪਾਲ ਲੂੰਬਾ ਨੇ ਕਈ ਜਥੇਬੰਦੀਆ ਸਮੇਤ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪਿਛਲੇ ਸਮੇਂ 'ਚ ਉਨ੍ਹਾਂ ਨੇ ਸਰਕਾਰੀ ਹਸਪਤਾਲ ਬਾਰੇ ਕਈ ਖੁਲਾਸੇ ਕੀਤੇ ਸਨ। ਕਿਹਾ ਕਿ ਇੱਕ ਏ ਸੀ ਵਿਧਾਇਕ ਦੇ ਘਰ ਅਤੇ ਦਫ਼ਤਰ ਵਿੱਚ ਲੱਗਿਆ ਹੋਇਆ ਹੈ ਅਤੇ ਸਰਕਾਰੀ ਹਸਪਤਾਲ ਦਾ ਡਰਾਈਵਰ ਵੀ ਵਿਧਾਇਕ ਦੇ ਘਰ ਵਿੱਚ ਲੱਗਾ ਹੋਇਆ ਹੈ ਅਤੇ ਸਰਕਾਰੀ ਹਸਪਤਾਲ ਦਾ ਐਸਐਮਓ ਭ੍ਰਿਸ਼ਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਸਾਹਮਣੇ ਆਉਂਦੇ ਹੀ ਡਰਾਈਵਰ ਹਸਪਤਾਲ ਵਾਪਸ ਆ ਗਿਆ ਅਤੇ ਆਰ.ਟੀ.ਆਈ ਰਾਹੀਂ ਹਸਪਤਾਲ ਦੇ ਸੀ.ਸੀ.ਟੀ.ਵੀ. ਮੰਗਵਾ ਕੇ ਇਸ ਬਾਰੇ ਜਾਣਕਾਰੀ ਮੰਗੀ ਹੈ।
ਦੂਜੇ ਪਾਸੇ ਐਸ.ਐਮ.ਓ ਦੇ ਨਾਂ 'ਤੇ ਏ.ਸੀ ਦੇ ਬਿੱਲ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ 4 ਏ.ਸੀ ਖਰੀਦੇ ਗਏ ਸਨ ਅਤੇ ਦੋ ਫਰਿੱਜ ਵੀ ਲਏ ਗਏ ਸਨ, ਪਰ ਡੇਢ ਸਾਲ 'ਚ ਇਸ ਦੇ ਪੈਸੇ ਨਹੀਂ ਦਿੱਤੇ। ਦੁਕਾਨਦਾਰ ਕਈ ਵਾਰ ਅਪਾਣੇ ਪੈਸੇ ਲੈਣ ਲਈ ਸਿਵਲ ਹਸਪਤਾਲ ਵਿੱਚ ਗੇੜੇ ਮਾਰ ਰਿਹਾ ਹੈ। ਉਥੇ ਹੀ ਮਹਿਦੰਰ ਪਾਲ ਲੂੰਬਾ ਨੇ ਇੱਕ ਅਖਬਾਰ ਦੀ ਪੁਰਾਣੀ ਖਬਰ ਦਿਖਾਉਂਦੇ ਹੋਏ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਉਨ੍ਹਾਂ ਮੰਗ ਕੀਤੀ ਕਿ ਇਸ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਉਥੇ ਹੀ ਮਹਿਦੰਰ ਪਾਲ ਲੂੰਬਾ ਤੇ ਉਹਨਾ ਦੇ ਹੱਕ ਵਿੱਚ ਆਈਆ ਜਥੇਬੰਦੀਆ ਨੇ ਐਲਾਨ ਕੀਤਾ ਹੈ ਕਿ ਜੇ ਮਹਿਦੰਰ ਪਾਲ ਲੂੰਬਾ ਦੀ ਬਦਲੀ ਰੱਦ ਨਾ ਕੀਤੀ ਤਾਂ 3 ਜੁਲਾਈ ਨੁੰ ਸਾਰੀਆ ਜਥੇਬੰਦੀਆ ਨੂੰ ਨਾਲ ਲੇਕੇ ਕਰੀਬ 10,000 ਬੰਦਿਆਂ ਦੇ ਇਕੱਠ ਨਾਲ ਐਮ.ਐਲ .ਏ ਡਾ.ਅਮਨਦੀਪ ਕੋਰ ਅਰੋੜਾ ਦੀ ਕੌਠੀ ਦਾ ਘਿਰਾਓ ਕੀਤਾ ਜਾਵੇਗਾ।
ਲੂੰਬਾ ਖਿਲਾਫ ਮਾਨਹਾਨੀ ਦਾ ਮੁਕੱਦਮਾ :ਇਸ ਮਾਮਲੇ ਵਿਚ ਐਸ.ਐਮ.ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਨ੍ਹਾਂ ਏ.ਸੀ. ਦੇ ਬਿੱਲਾਂ ਬਾਰੇ ਨਹੀਂ ਪਤਾ ਐਸ.ਐਮ.ਓ ਸੁੱਖਪ੍ਰੀਤ ਬਰਾੜ ਨੇ ਕਿਹਾ ਕਿ ਇਹ ਜੋ ਏ.ਸੀ ਸਿਵਲ ਹਸਪਤਾਲ ਵਿੱਚ ਆਏ ਹਨਜਾਂ ਨਹੀਂ। ਇਸ ਦੀ ਜਾਂਚ ਕਰ ਰਹੇ ਜਲਦੀ ਇਸ ਜਾਣਕਾਰੀ ਤੁਹਾਡੇ ਨਾਲ ਸਾਝੀ ਕੀਤੀ ਜਾਵੇਗੀ ਤੇ ਮਹਿੰਦਰਪਾਲ ਲੂੰਬਾ ਦੇ ਖਿਲਾਫ ਮਾਣਯੋਗ ਐਸ.ਐਸ.ਪੀ ਨੂੰ ਦਰਖਾਸਤ ਦੇ ਦਿਤੀ ਹੈ। ਐਸ.ਐਮ.ਓ ਸੁੱਖਪ੍ਰੀਤ ਬਰਾੜ ਨੇ ਕਿਹਾ ਮਹਿੰਦਰ ਪਾਲ ਲੂੰਬਾ ਨੇ ਮੇਰਾ ਕਰੇਕਟਰ ਉਛਾਲਣ ਦੀ ਕੋਸ਼ੀਸ ਕੀਤੀ ਹੈ ਜੋ ਮੇਰੇ ਤੇ ਲੂੰਬਾ ਨੇ ਇਲਜਾਮ ਲਗਾਏ ਹਨ ਉਹ ਬੇਬੁਨਿਆਦ ਹਨ ਉਹਨਾ ਵਿੱਚ ਕੋਈ ਸਚਾਈ ਨਹੀ ਹੈ।