ਮੋਗਾ: ਪਿੰਡ ਕੋਕਰੀ ਵਹਿਣੀਵਾਲ ਵਿਖੇ ਕੋਰੋਨਾ ਪੀੜਤ ਨੂੰ ਘਰ ਛੱਡਣ ਗਈ ਐਂਬੂਲੇਂਸ ਚ ਆਕਸਜੀਨ ਸਿਲੰਡਰ ਫੱਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ। ਹਾਦਸਾ ਇੰਨ੍ਹਾ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਐਂਬੂਲੈਂਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਸੀ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਹਸਪਤਾਲ ਵਿਖੇ ਕੋਰੋਨਾ ਪੀੜਤ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਡਾਕਟਰਾਂ ਵੱਲੋਂ ਉਸ ਨੂੰ ਘਰ ਲਿਜਾਣ ਲਈ ਕਹਿ ਦਿੱਤਾ ਗਿਆ। ਇਸ ਦੌਰਾਨ ਹਸਪਤਾਲ ਦੀ ਹੀ ਪ੍ਰਾਈਵੇਟ ਐਂਬੂਲੈਂਸ ਵਿੱਚ ਪਰਿਵਾਰ ਵੱਲੋਂ ਮਰੀਜ਼ ਨੂੰ ਉਸ ਦੇ ਪਿੰਡ ਕੋਕਰੀ ਵਹਿਣੀਵਾਲ ਵਿਖੇ ਲਿਜਾਇਆ ਗਿਆ। ਇਸ ਦੇ ਚੱਲਦੇ ਜਦੋ ਐਂਬੂਲੈਂਸ ਚਾਲਕ ਸਤਨਾਮ ਸਿੰਘ ਵਾਪਸ ਪਿੰਡ ਤੋਂ ਮੋਗਾ ਲਈ ਆਉਣ ਲੱਗਾ ਤਾਂ ਮਰੀਜ਼ ਦੇ ਪਰਿਵਾਰ ਨੇ ਐਂਬੂਲੈਂਸ ਚਾਲਕ ਨੂੰ ਕਿਹਾ ਕਿ ਉਹ ਮਰੀਜ਼ ਲਈ ਆਕਸੀਜਨ ਸਿਲੰਡਰ ਨੂੰ ਚੈੱਕ ਕਰ ਲਵੇ ਤਾਂ ਕਿ ਰਾਤ ਨੂੰ ਉਨ੍ਹਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ ਤਾਂ ਇਸ ਦੌਰਾਨ ਜਦੋਂ ਐਂਬੂਲੈਂਸ ਚਾਲਕ ਆਕਸੀਜਨ ਸਿਲੰਡਰ ਨੂੰ ਚੈੱਕ ਕਰਨ ਲੱਗਾ ਤਾਂ ਅਚਾਨਕ ਧਮਾਕਾ ਹੋ ਗਿਆ। ਜਿਸ ਕਾਰਨ ਐਂਬੂਲੈਂਸ ਚਾਲਕ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਥੇ ਹੀ ਮਰੀਜ਼ ਦਾ ਜਵਾਈ ਅੱਗ ਲੱਗਣ ਨਾਲ ਗੰਭੀਰ ਰੂਪ ’ਚ ਝੁਲਸ ਗਿਆ।