ਪੰਜਾਬ

punjab

ETV Bharat / state

ਲੜਕੀਆਂ ਨੇ ਇਕੱਠੀਆਂ ਹੋ ਕੇ ਮਨਾਇਆ ਤੀਆਂ ਦਾ ਤਿਓਹਾਰ, ਨੱਚ-ਨੱਚ ਪਾਈਆਂ ਧੂੰਮਾਂ - ਸੱਭਿਆਚਾਰ ਨੂੰ ਬਚਾਉਣ ਦੀ ਅਪੀਲ

ਪਿੰਡ ਬੁੱਟਰ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ । ਜਿੱਥੇ ਪਿੰਡ ਦੀ ਸਰਪੰਚ ਵੀਰਪਾਲ ਕੌਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਸਾਉਣ ਦੀਆਂ ਤੀਆਂ ਮਨਾਉਣ ਦਾ ਤਾਂ ਜੋ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾਵੇ।

ਮੁਟਿਆਰਾਂ ਨੇ ਨੱਚ-ਨੱਚ ਪਾਈਆਂ ਧੂੰਮਾਂ
ਮੁਟਿਆਰਾਂ ਨੇ ਨੱਚ-ਨੱਚ ਪਾਈਆਂ ਧੂੰਮਾਂ

By

Published : Jul 31, 2023, 10:59 PM IST

Updated : Aug 1, 2023, 6:47 PM IST

ਮੁਟਿਆਰਾਂ ਨੇ ਨੱਚ-ਨੱਚ ਪਾਈਆਂ ਧੂੰਮਾਂ

ਮੋਗਾ: ਸਾਉਣ ਦਾ ਮਹੀਨਾ ਆਉਂਦੇ ਹੀ ਮੁਟਿਆਰਾਂ ਦੇ ਚਿਹਰੇ ਖਿੜ ਜਾਂਦੇ ਹਨ ਅਤੇ ਪੇਕੇ ਆਉਣ ਦੀ ਤਾਂਘ ਰਹਿੰਦੀ ਹੈ ਕਿਉਂਕਿ ਇਹ ਬਹੁਤ ਹੀ ਪਾਸ ਮਹੀਨਾ ਹੈ । ਜਦੋਂ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਸੁੱਖ-ਦੁੱਖ ਨੂੰ ਸਾਂਝਾ ਕਰਦੀਆਂ ਹਨ। ਸੱਥਾਂ ਦੇ ਵਿੱਚ ਲੱਗੇ ਸਾਉਣ ਦਾ ਇਹ ਮੇਲੇ ਔਰਤਾਂ ਨੂੰ ਇਕੱਠੀਆਂ ਹੋਣ ਅਤੇ ਆਪਣੇ ਕੰਮਾਂ ਕਾਰਾਂ , ਪ੍ਰੇਸ਼ਾਨੀਆਂ ਚੋਂ ਕੁੱਝ ਸਮੇਂ ਲਈ ਬਾਹਰ ਕੱਢ ਕੇ ਆਨੰਦ ਮਾਣਨ ਦਾ ਮੌਕਾ ਦਿੰਦੇ ਹਨ।

ਪਿੰਡ ਬੁੱਟਰ 'ਚ ਤੀਆਂ ਦਾ ਮੇਲਾ: ਇਹੀ ਸਾਉਣ ਦੀਆਂ ਰੋਣਕਾਂ ਪਿੰਡ ਬੁੱਟਰ 'ਚ ਲੱਗੀਆਂ ਹੋਈਆਂ ਹਨ।ਜਿੱਥੇ ਪਿੰਡ ਦੀ ਸਰਪੰਚ ਵੀਰਪਾਲ ਕੌਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਸਾਉਣ ਦੀਆਂ ਤੀਆਂ ਮਨਾਉਣ ਦਾ ਤਾਂ ਜੋ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾਵੇ। ਇਸ ਸਮਾਗਮ 'ਚ ਪੂਰੇ ਪਿੰਡ ਦੀਆਂ ਔਰਤਾਂ ਨੇ ਰਲ-ਮਿਲ ਕੇ ਵੱਡੇ ਪੱਧਰ 'ਤੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ 'ਤੇ ਪੁਰਾਤਨ ਵਿਰਸੇ ਨੂੰ ਦਰਸਾਉਂਦੀਆਂ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਸਰਪੰਚ ਵੀਰਪਾਲ ਕੌਰ ਨੇ ਕਿਹਾ ਕਿ ਅੱਜ ਲੋੜ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੁਰਾਤਨ ਵਿਰਸੇ ਤੋਂ ਜਾਣੂ ਕਰਵਾਉਣ ਦੀ ਉਨ੍ਹਾਂ ਕਿਹਾ ਕਿ ਸਾਡੇ ਬੱਚੇ ਅੱਜ ਮੋਬਾਇਲਾਂ ਦੀ ਦੁਨੀਆਂ ਵਿੱਚ ਵੜ ਕੇ ਸਾਡੇ ਪੁਰਾਤਨ ਵਿਰਸੇ ਤੋਂ ਕੋਹਾਂ ਦੂਰ ਜਾ ਰਹੇ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ ।

ਸੱਭਿਆਚਾਰ ਨੂੰ ਬਚਾਉਣ ਦੀ ਅਪੀਲ: ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਸਭ ਨੂੰ ਮਿਲ ਕੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਅਪੀਲ ਕੀਤੀ ਗਈ। ਬਜ਼ੁਰਗ ਔਰਤ ਨੇ ਆਖਿਆ ਕਿ ਸਾਡੇ ਸਮੇਂ ਅਤੇ ਹੁਣ ਦੇ ਸਮੇਂ 'ਚ ਬਹੁਤ ਫ਼ਰਕ ਆ ਗਿਆ ਹੈ। ਅੱਜ ਦੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ।

Last Updated : Aug 1, 2023, 6:47 PM IST

ABOUT THE AUTHOR

...view details