ਪੰਜਾਬ

punjab

ETV Bharat / state

ਸੁਪਰ ਸਟਾਰ ਸਿੰਗਰ 2 ਦੇ ਫਸਟ ਰਨਰ ਅੱਪ ਮਨੀ ਨੂੰ 1 ਲੱਖ ਰੁਪਏ ਦੇ ਕੇ ਕੀਤਾ ਸਨਮਾਨਿਤ - former MLA honored First Runner up Mani

ਮੋਗਾ ਦੇ ਧਰਮਕੋਟ ਦੇ ਰਹਿਣ ਵਾਲੇ ਮਨੀ ਨੇ ਵਿਸ਼ੇਸ਼ ਸ਼ੋਅ ਸੁਪਰ ਸਟਾਰ ਸਿੰਗਰ 2 (Super Star Singer Season 2) ਵਿੱਚ ਦੂਸਰਾ ਸਥਾਨ ਹਾਸਲ ਕੀਤਾ (Superstar Singer 2 First Runner up Mani) ਹੈ। ਇਸੇ ਦੀ ਖੁਸ਼ੀ ਵਿੱਚ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਦੇ ਕੇ ਮਨੀ ਨੂੰ ਸਨਮਾਨਿਤ ਕੀਤਾ ਗਿਆ।

Superstar Singer 2 First Runner up Mani
ਸੁਪਰ ਸਟਾਰ ਸਿੰਗਰ 2 ਦੇ ਜੇਤੂ ਮਨੀ

By

Published : Sep 6, 2022, 7:21 AM IST

Updated : Sep 6, 2022, 7:35 AM IST

ਮੋਗਾ: ਸੋਨੀ ਟੀਵੀ 'ਤੇ ਚੱਲ ਰਹੇ ਬੱਚਿਆਂ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸ਼ੋਅ ਸੁਪਰ ਸਟਾਰ ਸਿੰਗਰ 2 (Super Star Singer Season 2) ਵਿੱਚ ਜਿੱਥੇ ਦੇਸ਼ ਦੇ ਕੋਨੇ ਕੋਨੇ ਤੋਂ ਬੱਚਿਆਂ ਨੇ ਭਾਗ ਲਿਆ, ਉੱਥੇ ਹੀ ਇਸ ਪ੍ਰੋਗਰਾਮ ਵਿੱਚ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਇੱਕ ਛੋਟੇ ਜਿਹੇ ਗਰੀਬ ਪਰਿਵਾਰ ਦੇ ਪੁੱਤਰ ਮਨੀ ਨੇ ਵੀ ਹਿਸਾ ਲਿਆ ਅਤੇ ਉਸ ਨੇ ਸੁਪਰਸਟਾਰ ਸਿੰਗਰ 2 (Super Star Singer Season 2) ਦੇ ਫਸਟ ਰਨਰ ਅੱਪ ਦਾ ਖਿਤਾਬ ਆਪਣੇ ਨਾਂ ਕਰ (Superstar Singer 2 First Runner up Mani) ਲਿਆ।

ਇਹ ਵੀ ਪੜੋ:Weather Report ਸੂਬੇ ਭਰ ਵਿੱਚ ਗਰਮੀ ਦਾ ਕਹਿਰ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਇਸ ਦੌਰਾਨ ਮਨੀ ਨੇ ਪੂਰੀ ਫਿਲਮ ਇੰਡਸਟਰੀ ਵਿੱਚ ਆਪਣਾ ਪੂਰਾ ਨਾਮ ਰੌਸ਼ਨ ਕੀਤਾ ਤੇ ਵੱਡੇ ਵੱਡੇ ਚਿਹਰਿਆਂ ਨਾਲ ਡਿਨਰ ਵੀ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਦੇ ਕੇ ਮਨੀ ਨੂੰ ਸਨਮਾਨਿਤ ਕੀਤਾ (Superstar Singer 2 First Runner up Mani) ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮਨ ਨੂੰ ਖੁਸ਼ੀ ਹੋਈ ਕਿ ਮਨੀ ਨੇ ਮੋਗਾ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮਾਤਾ ਪਿਤਾ ਤੇ ਸਕੂਲ ਸਟਾਫ ਨੂੰ ਉਹ ਵਧਾਈ ਦਿੰਦੇ ਹਨ, ਜਿਹਨਾਂ ਦੀ ਮਿਹਨਤ ਸਦਕਾ ਮਨੀ ਇਸ ਮੁਕਾਮ ਤਕ ਪਹੁੰਚਿਆ ਹੈ।

ਸੁਪਰ ਸਟਾਰ ਸਿੰਗਰ 2 ਦੇ ਜੇਤੂ ਮਨੀ

ਇਸ ਮੌਕੇ ਮਨੀ ਦੀ ਸਕੂਲ ਅਧਿਆਪਕਾਂ ਨੇ ਕਿਹਾ ਕਿ ਮਨੀ ਦੀ ਗਾਇਕੀ ਦਾ ਸਫ਼ਰ ਦੂਜਾ ਜਮਾਤ ਤੋਂ ਸ਼ੁਰੂ ਹੋਇਆ ਹੈ ਤੇ ਉਸ ਨੂੰ ਸ਼ੁਰੂ ਤੋਂ ਹੀ ਗਾਇਕਾ ਦਾ ਸ਼ੌਕ ਹੈ। ਉਹਨਾਂ ਨੇ ਕਿਹਾ ਕਿ ਮਨੀ ਸਕੂਲ ਵਿੱਚ ਵੀ ਵੱਖ ਵੱਖ ਪ੍ਰੋਗਰਾਮਾਂ ਵਿੱਚ ਭਾਗ ਲੈਂਦਾ ਹੈ ਤੇ ਇਨਾਮ ਵੀ ਹਾਸਲ ਕਰਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਉਹਨਾਂ ਨੇ ਵਿਦਿਆਰਥੀ ਨੇ ਪੂਰੀ ਦੁਨੀਆਂ ਵਿੱਚ ਉਹਨਾਂ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜੋ:Daily Love Rashifal: ਜੀਵਨ ਸਾਥੀ ਦੇ ਸਹਿਯੋਗ ਨਾਲ ਹੋਵੇਗੀ ਹਫਤੇ ਦੇ ਸ਼ੁਰੂਆਤ, ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਪਿਆਰ

Last Updated : Sep 6, 2022, 7:35 AM IST

ABOUT THE AUTHOR

...view details