ਮੋਗਾ:ਸ਼ਹਿਰ ਵਿੱਚ ਦਿਨੋਂ ਦਿਨ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਨਿੱਤ ਸੜਕ ਹਾਦਸੇ ਵਾਪਰਦੇ ਹਨ। ਕਈ ਜਾਨਾਂ ਵੀ ਗਈਆਂ ਹਨ, ਪਰ ਪ੍ਰਸ਼ਾਸਨ ਇਸ ਗੱਲ ਤੋਂ ਬੇਖਬਰ ਹੈ। ਸਥਾਨਕ ਵਾਸੀ ਇਸ ਸਮੱਸਿਆ ਤੋਂ ਬੇਹਦ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਗਊ ਸੈੱਸ ਦੇਣ ਦੇ ਬਾਵਜੂਦ ਵੀ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ।
ਸੜਕਾਂ ਉੱਤੇ ਅਵਾਰਾਂ ਪਸ਼ੂਆਂ ਦੀ ਲੜਾਈ, ਰਾਹਗੀਰਾਂ ਨੂੰ ਪ੍ਰੇਸ਼ਾਨੀ : ਸੋਮਵਾਰ ਨੂੰ ਮੋਗਾ ਦੇ ਵੱਖ ਵੱਖ ਥਾਵਾਂ ਵਿੱਚ, ਜਿੱਥੇ ਅਵਾਰਾ ਪਸ਼ੂ ਘੁੰਮ ਰਹੇ ਸਨ ਅਤੇ ਮੋਗਾ ਦੇ ਗਾਂਧੀ ਰੋਡ ਉੱਤੇ ਦੋ ਪਸ਼ੂ ਆਪਸ ਵਿੱਚ ਲੜ ਰਹੇ ਸਨ। ਕਈ ਰਾਹਗੀਰ ਉਨ੍ਹਾਂ ਦੀ ਲੜਾਈ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੇ ਹਨ। ਪਰ, ਉਨ੍ਹਾਂ ਪਸ਼ੂਆਂ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਭਾਵੇਂ ਮੋਗਾ ਵਿੱਚ ਬਹੁਤ ਸਾਰਿਆ ਗਊਸ਼ਾਲਾ ਵੀ ਹਨ, ਜਿਨ੍ਹਾਂ ਵਿੱਚੋਂ ਕੁਝ ਸਰਕਾਰੀ ਅਤੇ ਬਾਕੀ ਪ੍ਰਾਈਵੇਟ ਹਨ। ਪਰ, ਫਿਰ ਵੀ ਮੋਗਾ 'ਚ ਅਵਾਰਾ ਪਸ਼ੂ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ। ਜਦਕਿ ਗੀਤਾ ਭਵਨ ਚੌਂਕ, ਗਾਂਧੀ ਰੋਡ, ਜੀ.ਟੀ.ਰੋਡ ਦੀ ਹਾਲਤ ਵੇਖੀ ਜਾਵੇ ਤਾਂ, ਕਈ ਪਸ਼ੂ ਉੱਥੇ ਇਕੱਠੇ ਬੈਠੇ ਹੋਏ ਸੀ।