ਪੰਜਾਬ

punjab

ETV Bharat / state

ਮੋਗਾ ਕੋਰਟ ਬਾਹਰ ਚੱਲੀਆਂ ਗੋਲੀਆਂ, ਘਟਨਾ ਦੀ CCTV ਆਈ ਸਾਹਮਣੇ - ਘਟਨਾ ਦੀ ਸੀਸੀਟੀਵੀ ਸਾਹਮਣੇ ਆਈ

ਮੋਗਾ ਕੋਰਟ ਵਿੱਚ ਪੇਸ਼ੀ ’ਤੇ ਆਏ ਕੁਝ ਨੌਜਵਾਨ ਆਹਮੋ-ਸਾਹਮਣੇ ਹੋ ਗਏ ਸਨ। ਬਹਿਸਬਾਜ਼ੀ ਤੋਂ ਬਾਅਦ ਇੱਕ ਧਿਰ ਦੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਦੂਜੇ ਪਾਸੇ ਦੇ ਲੋਕਾਂ ਨੇ ਕਾਰ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ ਸੀ। ਇਸ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੋਗਾ ਕੋਰਟ ਬਾਹਰ ਚੱਲੀਆਂ ਗੋਲੀਆਂ
ਮੋਗਾ ਕੋਰਟ ਬਾਹਰ ਚੱਲੀਆਂ ਗੋਲੀਆਂ

By

Published : Jul 5, 2022, 8:48 PM IST

ਮੋਗਾ: ਜ਼ਿਲ੍ਹਾ ਕਚਹਿਰੀ ਕੰਪਲੈਕਸ ਨੇੜੇ ਮੰਗਲਵਾਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤੀ ਕੰਪਲੈਕਸ ਦੇ ਨਾਲ ਲੱਗਦੀ ਸੜਕ 'ਤੇ ਇੱਕ ਧੜੇ ਦੇ ਲੋਕਾਂ ਨੇ ਦੂਜੇ ਗੁੱਟ 'ਤੇ ਹਮਲਾ ਕਰ ਦਿੱਤਾ। ਲੋਕਾਂ 'ਤੇ ਗੋਲੀਆਂ ਚਲਾਈਆਂ ਗਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਲੋਕ ਸਾਲ 2017 ਦੇ 307 ਦੇ ਇੱਕ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਆਏ ਸਨ ਕਿ ਇੰਨ੍ਹਾਂ ਦੀ ਆਪਸ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਇੱਕ ਪਾਸੇ ਦੇ ਲੋਕਾਂ ਨੇ ਕਾਰ ਦੇ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਅਤੇ ਦੂਜੇ ਪਾਸੇ ਦੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ।

ਮੋਗਾ ਕੋਰਟ ਬਾਹਰ ਚੱਲੀਆਂ ਗੋਲੀਆਂ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸਾਲ 2017 ਵਿੱਚ 8 ਵਿਅਕਤੀਆਂ ਖ਼ਿਲਾਫ਼ 307 ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਇਹ ਸਾਰੇ ਲੋਕ ਮੋਗਾ ਦੀ ਕਚਹਿਰੀ ਵਿੱਚ ਮਾਮਲੇ ਸਬੰਧੀ ਆਏ ਹੋਏ ਸਨ ਕਿ ਇੰਨ੍ਹਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਇਹ ਲੋਕ ਦੋ ਧਿਰਾਂ ਵਿੱਚ ਵੰਡੇ ਗਏ ਜਿਸ ਤੋਂ ਬਾਅਦ ਇੱਕ ਪਾਸੇ ਦੇ ਲੋਕ ਦੂਜੇ ਧਿਰ ਦੇ ਲੋਕਾਂ ’ਤੇ ਫਾਇਰਿੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:2 ਗੁੱਟਾਂ ’ਚ ਚੱਲੀਆਂ ਗੋਲੀਆਂ, 2 ਪਰਵਾਸੀ ਮਜ਼ਦੂਰਾਂ ਦੀ ਦਰਦਨਾਕ ਮੌਤ

ABOUT THE AUTHOR

...view details