ਮੋਗਾ: ਕਸਬਾ ਨਿਹਾਲ ਸਿੰਘ ਵਾਲਾ ਵਿਖੇ ਪਿੰਡਾਂ ਦੀ ਪੰਚਾਇਤਾਂ ਵੱਲੋਂ ਆਪਣੀ ਫ਼ਸਲਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਗਊ ਸੇਵਾ ਦਲ ਦੇ ਮੈਬਰਾਂ ਨੂੰ ਤਾਇਨਾਤ ਕਿੱਤਾ ਗਿਆ ਸੀ। ਪਰ, ਗਊ ਸੇਵਾ ਦਲ ਦੇ ਮੈਬਰਾਂ ਨਾਲ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਮੈਬਰਾਂ ਨੇ ਕੁੱਟ ਮਾਰ ਕਰਦਿਆਂ ਉਹਨਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਤੋਂ ਬਾਅਦ ਵੇਖੋ ਵੇਖ ਪਿੰਡਾਂ ਦੇ ਆਗੂਆਂ ਵੱਲੋ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਇਕੱਠੇ ਹੋਕੇ ਦੋਸ਼ੀਆਂ ਖਿਲਾਫ਼ ਕਾਰਵਾਹੀ ਕਰਣ ਲਈ ਥਾਣਾ ਮੁਖੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ।
ਗਊ ਸੇਵਾ ਦਲ ਦੇ ਮੈਬਰਾਂ ਨਾਲ ਗਊ ਰੱਖਿਅਕਾ ਤੇ ਸ਼ਿਵ ਸੈਨਾ ਦੇ ਸਮਰਥਕਾਂ ਨੇ ਕੀਤੀ ਕੁੱਟ ਮਾਰ - Gau Sewa Dal
ਫ਼ਸਲਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਗਊ ਸੇਵਾ ਦਲ ਦੇ ਮੈਬਰਾਂ ਨੂੰ ਤਾਇਨਾਤ ਕਿੱਤਾ ਗਿਆ ਸੀ। ਪਰ, ਗਊ ਸੇਵਾ ਦਲ ਦੇ ਮੈਬਰਾਂ ਨਾਲ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਮੈਬਰਾਂ ਨੇ ਕੁੱਟ ਮਾਰ ਕਰਦਿਆਂ ਉਹਨਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਜ਼ਿਕਰਯੋਗ ਹੈ ਆਵਾਰਾ ਪਸ਼ੂਆਂ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਕਸਬਾ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਗਊ ਸੇਵਾ ਦਲ ਦੇ ਮੈਬਰ ਬੁੱਧ ਰਾਮ ਅਤੇ ਮਾੜੂ ਰਾਮ ਨੂੰ ਰਾਖੀ ਦਿਤੀ ਗਈ ਸੀ। ਜਦ ਇਹ ਦੋਨੋ ਅਵਾਰਾ ਪਸ਼ੂਆਂ ਨੂੰ ਆਪਣੇ ਟਰੱਕ ਵਿਚ ਲੱਦ ਕੇ ਕਿਤੇ ਦੂਰ ਛੱਡਣ ਜਾ ਰਹੇ ਸੀ ਉਸ ਵੇਲੇ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਵੱਰਕਰ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਜਿਸ ਤੋਂ ਬਾਅਦ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਵਰਕਰਾਂ ਨੇ ਆਵਾਰਾ ਪਸ਼ੂਆਂ ਦੇ ਰਾਖਿਆਂ ਉੱਪਰ ਹਮਲਾ ਕੀਤਾ ਅਤੇ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ।
ਆਵਾਰਾ ਪਸ਼ੂਆਂ ਦੇ ਰੱਖਿਅਕਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸ਼ਿਵ ਸੈਨਾ ਅਤੇ ਗਊ ਰੱਖਿਅਕਾ ਵਲੋਂ ਸਾਡਾ ਟਰੱਕ ਰੋਕਿਆ ਗਿਆ ਤੇ ਕਿਹਾ ਗਿਆ ਕਿ ਤੁਸੀਂ ਇਹਨਾਂ ਗਾਵਾਂ ਨੂੰ ਮਾਰ ਕੇ ਕਿੱਥੇਂ ਵੇਚਣ ਚਲੇ ਓ? ਇਸ ਤੋਂ ਬਾਅਦ ਉਹਨਾ ਕੁੱਟ ਮਾਰ ਸ਼ੁਰੂ ਕਰ ਦਿਤੀ। ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਗਊ ਰੱਖਿਅਕਾ ਅਤੇ ਸ਼ਿਵ ਸੈਨਾ ਦੇ ਵੱਰਕਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਂ ਤਾਂ ਜੋ ਅੱਗੇ ਤੋਂ ਗਉਆਂ ਦੇ ਨਾਮ ਤੇ ਇਹ ਗੁੰਡਾ ਗਰਦੀ ਨਾ ਹੋਵੇ।