ਮੋਗਾ:ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਮੋਗਾ ਵਿਖੇ ਰੈਲੀ ਕੀਤੀ ਗਈ। ਇਸ ਦੌਰਾਨ ਪਾਰਟੀ ਦੇ ਕਈ ਦਿੱਗਜ ਆਗੂ ਮੌਜੂਦ ਹੋਏ। ਨਾਲ ਹੀ ਰੈਲੀ ਚ ਵੱਡੀ ਗਿਣਤੀ ਚ ਅਕਾਲੀ ਵਰਕਰ ਸ਼ਾਮਲ ਹੋਏ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਾਂ ਪਾਰਟੀ ਜਿਸਦੀ ਨੀਂਹ ਸੰਘਰਸ਼, ਸੇਵਾ ਅਤੇ ਕੁਰਬਾਨੀ ’ਤੇ ਹੈ, ਪੰਥ ਪੰਜਾਬ ਅਤੇ ਪੰਜਾਬ ਦੇ ਲੋਕਾਂ ਅਤੇ ਪੰਜਾਬੀਅਤ ਦੀ ਰੱਖਿਆ ਲਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦਾ 100ਵਾਂ ਸਥਾਪਨਾ ਦਿਵਸ ਮਨਾਉਣਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਜਿਸ ਨੇ ਪੰਜਾਬ ਦੀ ਸ਼ਾਂਤੀ ਖੁਸ਼ਹਾਲੀ ਦੇ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ।
ਪੰਥ ਨੇ ਅਕਾਲੀ ਦਲ ਨੂੰ ਦਿੱਤਾ ਸੇਵਾ ਦਾ ਮੌਕਾ- ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸਬੰਧੋਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲ ਪਹਿਲਾਂ ਗਠਨ ਕੀਤਾ ਗਿਆ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 100 ਸਾਲ ਪੂਰੇ ਕਰ ਲਏ ਹਨ। ਸਿੱਖ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਨੇ ਸ਼ਹਾਦਤਾਂ ਦੇ ਕੇ ਪੰਥ ਅਤੇ ਦੇਸ਼ ਨੂੰ ਬਚਾਇਆ। ਇਸ ਤੋਂ ਇਲਾਵਾ ਦੇਸ਼ ਦੀ ਆਜਾਦੀ ਤੋਂ ਬਾਅਦ ਕਿਸਾਨ ਦੀ ਗੱਲ, ਐਮਰਜੈਂਸੀ, ਪੰਜਾਬ ਸੂਬੇ ਦੀ ਗੱਲਾਂ ਨੂੰ ਲੈ ਕੇ ਸਾਰੀਆਂ ਹੀ ਲੜਾਈਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਗਈਆਂ।
'ਲੋਕਾਂ ਦੇ ਹਿੱਤਾਂ ਲਈ ਕੀਤਾ ਗਿਆ ਕੰਮ'
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ 5 ਵਾਰ ਅਕਾਲੀ ਦਲ ਦੀ ਸਰਕਾਰ ਬਣੀ। ਇਸ ਦੌਰਾਨ ਜੋ ਕੁਝ ਪੰਜਾਬ ਚ ਵਿਕਾਸ ਹੋਇਆ ਉਹ ਸਭ ਕੁਝ ਅਕਾਲੀ ਦਲ ਦੇ ਰਾਜ ਚ ਹੋਇਆ। ਅਕਾਲੀ ਦਲ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ, ਕਿਸਾਨਾਂ ਦੀ ਪਾਰਟੀ ਹੈ। ਕਿਸਾਨੀ ਸੰਘਰਸ਼ ਦੀ ਲੜਾਈ ’ਚ ਅਕਾਲੀ ਦਲ ਦਾ ਸਭ ਤੋਂ ਵੱਡਾ ਹੱਥ ਰਿਹਾ ਹੈ। ਕਿਸਾਨਾਂ ਨੂੰ ਸਮਰਥਨ ਅਕਾਲੀ ਦਲ ਵੱਲੋਂ ਦਿੱਤਾ ਗਿਆ ਸੀ। ਕਿਸਾਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਅਕਾਲੀ ਦਲ ਨੇ ਦਿੱਤਾ।
'ਗਰੀਬ ਪਰਿਵਾਰਾਂ ਨਾਲ ਖੜਿਆ ਅਕਾਲੀ ਦਲ'
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਅਕਾਲੀ ਦਲ ਨੇ ਦਿੱਤੀ। ਗਰੀਬਾਂ ਦੇ ਹਿੱਤ ਦੇ ਲਈ ਹੀ ਆਟਾ ਦਾਲ ਸਕੀਮ ਲਿਆਂਦੀ ਗਈ। ਅਕਾਲੀ ਦਲ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਗਰੀਬ ਪਰਿਵਾਰਾਂ ਨੂੰ 4 ਰੁਪਏ ਆਟਾ ਅਤੇ 20 ਰੁਪਏ ਦਾਲ ਦਿੱਤੀ ਜਾਵੇਗੀ ਉਨ੍ਹਾਂ ਵੱਲੋ ਉਹ ਵਾਅਦਾ ਸਰਕਾਰ ਬਣਨ ਤੇ ਪੂਰਾ ਕੀਤਾ ਗਿਆ। ਐਸਸੀ ਵਰਗ ਨੂੰ ਪੈਨਸ਼ਨ ਦਿੱਤੀ ਗਈ, 200 ਯੂਨੀਟ ਬਿਜਲੀ ਮੁਆਫ ਕੀਤੀ ਗਈ, ਸੜਕਾਂ ਬਣਾਈਆਂ ਗਈਆਂ। ਜੋ ਵੀ ਵਿਕਾਸ ਦਾ ਕੰਮ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਉਹ ਪੂਰੇ ਹਿੰਦੂਸਤਾਨ ਚ ਕਿਧਰੇ ਵੀ ਨਹੀਂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਰਿਆਂ ਦੇ ਹਿੱਤਾਂ ਦੇ ਲਈ ਕੰਮ ਕੀਤਾ ਹੈ।
'ਅਕਾਲੀ ਦਲ ਨੇ ਵਿਰਾਸਤ ਦੀ ਕੀਤੀ ਰਾਖੀ'
ਸੁਖਬੀਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਬੰਧ ਚ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਲੋਕਾਂ ਦੇ ਹਿੱਤਾਂ ਲਈ ਕੰਮ ਕੀਤਾ। ਲੋਕਾਂ ਦੇ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਲੋਕਾਂ ਦੇ ਲਈ ਟਰੇਨਾਂ ਵੀ ਚਲਾਈਆਂ ਗਈਆਂ। ਅਕਾਲੀ ਦਲ ਵੱਲੋਂ ਪੰਜਾਬ ਚ ਹਰ ਸ਼ਹਿਰ ਨੂੰ ਸੁੰਦਰ ਬਣਾਇਆ ਗਿਆ ਪਰ ਕਾਂਗਰਸ ਵੱਲੋਂ ਕੁਝ ਨਹੀਂ ਕੀਤਾ ਸਗੋ ਉਨ੍ਹਾਂ ਨੇ ਕੰਮ ਨੂੰ ਰੁਕਵਾਇਆ ਹੈ। ਅਕਾਲੀ ਦਲ ਨੇ ਵਿਰਾਸਤ ਨੂੰ ਸਾਂਭ ਕੇ ਰੱਖਿਆ। ਜਿਸ ਨੂੰ ਅੱਜ ਬੱਚੇ ਵੇਖਦੇ ਹਨ ਕਿ ਇਹ ਸਾਡਾ ਇਤਿਹਾਸਿਕ ਵਿਰਸਾ ਹੈ।
ਪੰਜਾਬ ’ਚ ਚਾਰ ਫਰੰਟ ਹਨ-ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਚਾਰ ਫਰੰਟ ਪਾਰਟੀਆਂ ਹਨ। ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ, ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ। ਅਕਾਲੀ ਦਲ ਅਤੇ ਬਸਪਾ ਲੋਕਾਂ ਦੇ ਦੁਖ ਨੂੰ ਜਾਣਦੇ ਹਨ ਇਹ ਲੋਕਾਂ ਦੀ ਪਾਰਟੀ ਹੈ। ਬਸਪਾ ਦਾ ਜਨਮ ਪੰਜਾਬ ਚ ਹੋਇਆ ਇਸ ਤੋਂ ਬਾਅਦ ਪੂਰੇ ਦੇਸ਼ ’ਚ ਇਹ ਪਾਰਟੀ ਪਹੁੰਚੀ। ਲੋਕਾਂ ਦੀ ਲੜਾਈ ਸੋਨੀਆ ਗਾਂਧੀ ਵੱਲੋਂ ਲੜੀ ਜਾਵੇਗੀ ਜਿਨ੍ਹਾਂ ਨੇ ਲੋਕਾਂ ਤੇ ਤਸ਼ੱਦਦ ਢਾਹਿਆ ਹੈ। ਕੀ ਆਮ ਆਦਮੀ ਪਾਰਟੀ ਲੋਕਾਂ ਦੀ ਗੱਲ ਕਰੇਗੀ ਜੋ ਦਿੱਲੀ ਦੀ ਰਹਿਣ ਵਾਲੀ ਹੈ। ਆਪ ਮੁਖੀ ਕੇਜਰੀਵਾਲ ਕੋਰਟ ਜਾ ਕੇ ਕਿਸਾਨਾਂ ’ਤੇ ਪਰਚੇ ’ਚ ਦਰਜ ਕਰਨ ਦੀ ਗੱਲ ਆਖਦੇ ਹਨ ਨਾਲ ਹੀ ਥਰਮਲ ਪਲਾਂਟ ਬੰਦ ਕਰਨ ਦੀ ਲਗ ਆਖਦੇ ਹਨ। ਬੀਜੇਪੀ ਵੱਲੋਂ ਤਿੰਨ ਖੇਤੀਬਾੜੀ ਕਾਨੂੰਨ ਲਿਆ ਕੇ ਮਾਹੌਲ ਖਰਾਬ ਕੀਤਾ ਗਿਆ। ਹੁਣ ਦਿੱਲੀ ਚ ਬੀਜੇਪੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਨਹੀਂ ਦਿੱਤਾ ਜਾ ਰਿਹਾ ਹੈ। ਕਿਉਂਕਿ ਉਹ ਚਾਹੁੰਦੇ ਹਨ ਕਿ ਬੀਜੇਪੀ ਦਾ ਬੰਦਾ ਪ੍ਰਧਾਨ ਬਣੇ। ਇਹ ਸਾਰੀਆਂ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਬਣਾਉਣਾ ਚਾਹੁੰਦੀਆਂ ਹਨ।