ਪੰਜਾਬ

punjab

ETV Bharat / state

Sukhbir Singh Badal In Moga : ਸੁਖਬੀਰ ਬਾਦਲ ਬੋਲੇ, ਕੋਈ ਵੀ ਗੱਠਜੋੜ ਬਣਾ ਲਵੇ, ਅਸੀਂ ਟਾਕਰੇ ਲਈ ਤਿਆਰ, ਬਾਘਾ ਪੁਰਾਣਾ ਕੀਤੀ ਵਰਕਰਾਂ ਨਾਲ ਮੀਟਿੰਗ - moga latest news in Punjabi

2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸ ਪਾਸੇ ਹੈ, ਇਸਦਾ ਖੁਲਾਸਾ ਜਲਦੀ ਕਰਾਂਗੇ। ਪੜ੍ਹੋ ਪੂਰੀ ਖਬਰ...

Sukhbir Singh Badal In Moga
Sukhbir Singh Badal In Moga : ਸੁਖਬੀਰ ਬਾਦਲ ਬੋਲੇ, ਕੋਈ ਵੀ ਗਠਜੋੜ ਬਣਾ ਲਵੇ, ਅਸੀਂ ਟਾਕਰੇ ਲਈ ਤਿਆਰ, ਬਾਘਾ ਪੁਰਾਣਾ ਕੀਤੀ ਵਰਕਰਾਂ ਨਾਲ ਮੀਟਿੰਗ

By ETV Bharat Punjabi Team

Published : Sep 15, 2023, 9:28 PM IST

ਮੋਗਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ।

ਮੋਗਾ :ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਹਲਕਾ ਬਾਘਾਪੁਰਾਣਾ ਪਹੁੰਚੇ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ। 2024 ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਦੱਸਾਂਗੇ ਕਿ ਅਕਾਲੀ ਦਲ ਕਿਸ ਪਾਸੇ ਹੈ। ਫਿਲਹਾਲ ਅਸੀਂ ਪੰਜਾਬ ਵਿੱਚ ਹਾਂ, ਜੋ ਕੋਈ ਮਰਜ਼ੀ ਗੱਠਜੋੜ ਬਣਾ ਲਵੇ, ਅਸੀਂ ਟਾਕਰਾ ਕਰਨ ਨੂੰ ਤਿਆਰ ਹਾਂ। ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਉੱਤੇ ਵੀ ਨਿਸ਼ਾਨੇਂ ਲਾਏ ਹਨ।

ਨਸ਼ਿਆਂ ਲਈ ਸਰਕਾਰ ਜਿੰਮੇਵਾਰ :ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਵਧ ਰਿਹਾ ਹੈ ਅਤੇ ਇਸ ਲਈ ਜਿੰਮੇਵਾਰ ਸਰਕਾਰ ਹੈ। ਸਰਕਾਰ ਬਣਨ ਦੇ ਡੇਢ ਸਾਲ ਬਾਅਦ ਵੀ ਪੰਜਾਬ 'ਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਕੋਈ ਕਮੀ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸਨ, ਪਰ ਹੈਰਾਨੀ ਦੀ (Sukhbir Singh Badal In Moga) ਗੱਲ ਹੈ ਕਿ ਇਸ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਜਿਸ ਨਾਲ ਮਰਜੀ ਗੱਠਜੋੜ ਕਰ ਲਵੇ, ਇਹਨਾ ਦੀ ਹੁਣ ਪੰਜੲਬ ਵਿੱਚ ਦਾਲ ਨਹੀ ਗਲਨੀ ਹੈ। ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਬਹੁਤ ਵੱਡੀਆਂ ਵੱਡੀਆਂ ਗਰੰਟੀਆਂ ਦਿੱਤੀਆਂ ਸੀ ਪਰ ਉਹ ਸਾਰੀਆਂ ਗਰੰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਨਹੀਂ ਕਰ ਸਕੀ ਹੈ। ਸਿਰਫ ਝੂਠ ਦਾ ਸਹਾਰਾ ਲੈਕੇ ਪੰਜਾਬ ਵਿੱਚ ਸਰਕਾਰ ਬਣਾਈ ਗਈ ਹੈ। ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਦਿਲੀ ਤੋਂ ਚੱਲ ਰਹੀ ਹੈ।

ABOUT THE AUTHOR

...view details