ਮੋਗਾ:ਮੋਗਾ ਜ਼ਿਲ੍ਹੇ 'ਚ ਇਕ ਪਿੰਡ ਵਿੱਚ ਰਹਿੰਦੀਆਂ ਦੋ ਨਾਬਾਲਿਗ ਭੈਣਾ ਜਿਨ੍ਹਾਂ ਦੀ ਉਮਰ 14 ਤੇ 15 ਸਾਲਾਂ ਦੀ ਹੈ ਜਿਨ੍ਹਾਂ ਨੇ ਨਰਿੰਦਰ ਸਿੰਘ ਅਤੇ ਗੁਰਸੇਵਕ ਤੇ ਅਗਵਾ ਕਰ ਕੇ ਜਬਰ-ਜ਼ਿਨਾਹ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਮੋਗਾ ਪੁਲਿਸ ਨੇ ਦੋਵੇਂ ਦੇਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਨਵਨੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ 15 ਸਾਲਾ ਪੀੜਤ ਕੁੜੀ ਨੇ ਕਿਹਾ ਕਿ ਉਸਦੀ ਦੋਸਤੀ ਦੋਸ਼ੀ ਨਰਿੰਦਰ ਸਿੰਘ ਦੇ ਨਾਲ ਸੀ। ਬੀਤੀ 19 ਜੁਲਾਈ ਨੂੰ ਉਸਦਾ ਦੋਸਤ ਆਪਣੇ ਸਾਥੀ ਗੁਰਸੇਵਕ ਸਿੰਘ ਨੂੰ ਨਾਲ ਲੈ ਕੇ ਆਇਆ, ਜਿਨ੍ਹਾਂ ਨੇ ਮੈਨੂੰ ਅਤੇ ਮੇਰੀ 14 ਸਾਲਾ ਭੈਣ ਨੂੰ ਗੱਡੀ ਵਿਚ ਬਿਠਾਇਆ ਅਤੇ ਸੁੰਨਸਾਨ ਮਕਾਨ ਵਿਚ ਲੈ ਗਏ। ਜਿੱਥੇ ਉਨ੍ਹਾਂ ਨੇ ਸਾਡੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਸੇ ਨੂੰ ਦੱਸਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ’ਤੇ ਅਸੀਂ ਡਰ ਗਈਆਂ ਅਤੇ ਘਰ ਆ ਕੇ ਸਾਰੀ ਗੱਲ ਦੱਸੀ।