ਮੋਗਾ: ਸੰਤ ਜਰਨੈਲ ਦਾਸ ਬੀਤੀ ਸ਼ਾਮ ਫਰੀਦਕੋਟ ਜੇਲ੍ਹ ਵਿੱਚ ਅਕਾਲ ਚਲਾਣਾ ਕਰ ਗਏ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਕਤਲ ਕੇਸ ਵਿੱਚ ਨਾਮਜ਼ਦ (Named in the murder case) ਕਰਕੇ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸੇ ਜੇਲ੍ਹ ਵਿੱਚ ਉਨ੍ਹਾਂ ਦੇ ਸਾਹਾਂ ਦੀ ਡੋਰ ਟੁੱਟ ਗਈ ਅਤੇ ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਚੁਗਾਵਾ ਵਿਖੇ ਪਹੁੰਚੀ। ਦੱਸ ਦਈਏ ਇੱਥੇ ਲੰਬੇ ਸਮੇਂ ਤੋਂ ਸੰਤ ਜਰਨੈਲ ਦਾਸ ਗਊਸ਼ਾਲਾ ਦੀ ਸੇਵਾ ਕਰ ਰਹੇ ਸਨ।
Death of Sant Jarnail Das: ਸੰਤ ਜਰਨੈਲ ਦਾਸ ਦੀ ਫਰੀਦਕੋਟ ਜੇਲ੍ਹ 'ਚ ਹੋਈ ਮੌਤ, ਮੋਗਾ 'ਚ ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ, ਦਰਸ਼ਨਾਂ ਲਈ ਲੋਕਾਂ ਦੀ ਲੱਗੀ ਭੀੜ - ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ
ਗਾਵਾਂ ਦੀ ਸੇਵਾ ਲਈ ਆਪਣੀ ਜੱਦੀ ਜ਼ਮੀਨ ਵੇਚ ਗਊਸ਼ਾਲਾ ਬਣਾਉਣ ਵਾਲੇ ਸੰਤ ਜਰਨੈਲ ਦਾਸ ਨੂੰ ਫਰੀਦਕੋਟ ਦੀ ਜੇਲ੍ਹ ਵਿੱਚ ਇੱਕ ਕਤਲ ਕੇਸ ਅੰਦਰ ਨਾਮਜ਼ਦ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ। ਫਰੀਦਕੋਟ ਦੀ ਜੇਲ੍ਹ ਵਿੱਚ ਹੀ ਉਹ ਅਕਾਲ ਚਲਾਣਾ ਕਰ ਗਏ ਅਤੇ ਹੁਣ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਮੋਗਾ ਵਿਖੇ ਸਥਿਤ ਆਸ਼ਰਮ ਵਿੱਚ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਲਿਆਂਦਾ ਗਿਆ। (Death in Faridkot Jail)
Published : Sep 11, 2023, 8:04 PM IST
ਅੰਤਿਮ ਸ਼ਰਧਾਂਜਲੀ ਭੇਟ:ਦੱਸ ਦਈਏ ਬੀਤੀ ਰਾਤ ਫਰੀਦਕੋਟ ਜੇਲ੍ਹ ਸੰਤ ਜਰਨੈਲ ਦਾਸ ਦੀ ਮੌਤ ਹੋ ਗਈ, ਜਿਸ ਨੂੰ ਲੈਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਨਿਰਾਸ਼ ਸੀ। ਉਨ੍ਹਾਂ ਕਿਹਾ ਕਿ ਸੰਤ ਜੀ ਨੇ ਆਪਣੀ ਸਾਰੀ ਜ਼ਿੰਦਗੀ ਗਊਸ਼ਾਲਾ ਦੀ ਸੇਵਾ ਨੂੰ ਸਮਰਪਿਤ ਕੀਤੀ ਪਰ ਆਖਰੀ ਦਿਨਾਂ ਵਿੱਚ ਉਨ੍ਹਾਂ ਨਾਲ ਜੋ ਵੀ ਵਾਪਰਿਆ ਉਸ ਸਹੀ ਨਹੀਂ ਸੀ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡਾਂ ਅਤੇ ਇਲਾਕਿਆਂ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਦੱਸ ਦਈਏ ਸੰਤ ਜਰਨੈਲ ਦਾਸ ਦੀ ਮ੍ਰਿਤਕ ਦੇਹ ਅੱਜ ਪਿੰਡ ਚੁਗਾਵਾ ਵਿੱਚ ਭਾਰੀ ਫੋਰਸ ਨਾਲ ਲਿਆਂਦਾ ਗਿਆ। ਹਜ਼ਾਰਾਂ ਸੰਤ ਅਤੇ ਸ਼ਰਧਾਲੂ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰ ਰਹੇ ਹਨ।
- Balwinder Singh From Saudi Arabia: ਚੰਗੇ ਭੱਵਿਖ ਦੇ ਸਪਨੇ ਲੈ ਕੇ ਵਿਦੇਸ਼ ਗਿਆ, ਪਰ ਮਿਲ ਗਈ ਸਿਰ ਕਲਮ ਦੀ ਸਜ਼ਾ ! ਜਾਣੋ ਫਿਰ ਕੀ ਹੋਇਆ
- Uproar At The Funeral: ਕਪੂਰਥਲਾ 'ਚ 90 ਸਾਲ ਦੀ ਬਜ਼ੁਰਗ ਮਹਿਲਾ ਦੇ ਸਸਕਾਰ ਮੌਕੇ ਹੰਗਾਮਾ, ਪੜ੍ਹੋ ਕਿਉਂ ਹੋਈਆਂ ਤਲਖੀਆਂ
- Asian games 2023: ਭਾਰਤੀ ਹਾਕੀ ਟੀਮ ਦੇ ਗੋਲ ਕੀਪਰ ਦਾ ਏਸ਼ੀਆਈ ਖੇਡਾਂ ਸਬੰਧੀ ਬਿਆਨ, ਕਿਹਾ- ਸੋਨੇ ਤੋਂ ਸ਼ੁਰੂ ਹੋਏ ਸਫ਼ਰ ਨੂੰ ਸੋਨੇ 'ਤੇ ਹੀ ਕਰਨਾ ਚਾਹੁੰਦਾ ਹਾਂ ਖਤਮ
ਗਾਵਾਂ ਦੇ ਸੇਵਾ ਲਈ ਜੀਵਨ ਸਮਰਪਿਤ:ਉਨ੍ਹਾਂਦੇ ਅਤਿੰਮ ਦਰਸ਼ਨ ਕਰਨ ਪਹੁੰਚੇ ਹੋਰ ਸ਼ਰਧਾਲੂਆਂ ਨੇ ਕਿਹਾ ਕਿ ਸੰਤਾਂ ਦਾ ਇਲਾਕੇ ਦੇ ਵਿੱਚ ਬਹੁਤ ਨਾਮ ਸੀ। ਸ਼ੁਰੂ ਤੋਂ ਹੀ ਸੰਤ ਗਊਆਂ ਦੀ ਸੇਵਾ ਕਰਦੇ ਆ ਰਹੇ ਸਨ। ਕਰੀਬ 10,15 ਪਿੰਡਾਂ ਦੀਆਂ ਸੰਗਤਾ ਸੰਤਾਂ ਕਰਕੇ ਗਊਆਂ ਦੀ ਸੇਵਾ ਕਰਦੀਆਂ ਸਨ ਅਤੇ ਸੰਗਤਾ ਸੰਤਾਂ ਦੇ ਨਾਲ ਜੁੜੀਆ ਹੋਈਆਂ ਸਨ। ਸੰਤਾਂ ਦੇ ਅਕਾਲ ਚਲਾਣਾ ਕਰ ਜਾਣ ਉੱਤੇ ਸਾਰੇ ਪਿੰਡਾਂ ਵਿੱਚ ਮਾਤਮ ਸ਼ਾਹ ਗਿਆ ਹੈ। ਸੰਤਾਂ ਉੱਤੇ ਲੋਕਾ ਨੂੰ ਇਹਨਾ ਵਿਸ਼ਵਾਸ਼ ਸੀ ਕਿ ਅੱਜ ਉਹਨਾ ਦੇ ਅਤਿੰਮ ਦਰਸ਼ਨ ਕਰਨ ਲਈ ਸੰਗਤਾਂ ਦਾ ਭਾਰੀ ਇਕੱਠ ਹੋਇਆ ਹੈ। ਦੱਸ ਦਈਏ ਸੰਤ ਜਰਨੈਲ ਦਾਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 12 ਸਤੰਬਰ ਨੂੰ ਗਊ ਸ਼ਾਲਾ ਚੁਗਵਾ ਵਿਖੇ ਕੀਤਾ ਜਾਵੇਗਾ।