ਪੰਜਾਬ

punjab

ETV Bharat / state

ਮੋਗਾ ਦੇ ਸੈਕਰੇਡ ਹਾਰਟ ਸਕੂਲ ਦੀ ਵੈਨ ਹਾਦਸੇ ਦਾ ਸ਼ਿਕਾਰ, ਕਈ ਬੱਚੇ ਜ਼ਖ਼ਮੀ - school van overturns moga

ਮੋਗਾ ਦੇ ਪਿੰਡ ਜਨੇਰ ਵਿੱਚ ਸੈਕਰੇਡ ਹਾਰਟ ਸਕੂਲ ਦੀ ਵੈਨ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 10-15 ਸਕੂਲੀ ਬੱਚਿਆਂ ਨੂੰ ਸੱਟਾਂ ਲੱਗੀਆਂ ਤੇ ਡਰਾਈਵਰ ਦੀ ਹਾਲਤ ਗੰਭੀਰ ਹੈ।

ਮੋਗਾ
ਮੋਗਾ

By

Published : Dec 5, 2019, 4:29 PM IST

ਮੋਗਾ: ਪਿੰਡ ਜਨੇਰ ਵਿੱਚ ਸੈਕਰੇਡ ਹਾਰਟ ਸਕੂਲ ਦੀ ਵੈਨ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 10-15 ਸਕੂਲੀ ਬੱਚਿਆਂ ਨੂੰ ਸੱਟਾ ਲੱਗੀਆਂ ਤੇ ਡਰਾਈਵਰ ਦੀ ਹਾਲਤ ਗੰਭੀਰ ਹੈ। ਬੱਚਿਆਂ ਤੇ ਡਰਾਈਵਰ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਵੀਡੀਓ

ਇਸ ਬਾਰੇ ਡਰਾਈਵਰ ਨੇ ਕਿਹਾ ਕਿ ਸਕੂਲੀ ਵੈਨ ਟਰੱਕ ਵਿੱਚ ਜਾ ਕੇ ਵਜੀ ਜਿਸ ਕਰਕੇ ਵੈਨ ਦਾ ਸੰਤੁਲਨ ਵਿਗੜ ਗਿਆ ਤੇ ਵੈਨ ਪਲਟ ਗਈ। ਜ਼ਿਕਰਯੋਗ ਹੈ ਕਿ ਜਿਸ ਵੈਨ ਵਿੱਚ ਬੱਚੇ ਸਵਾਰ ਸਨ ਉਸ ਵੈਨ 'ਤੇ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਰੰਗ ਨਹੀਂ ਕੀਤਾ ਗਿਆ ਸੀ ਤੇ ਨਾਲ ਹੀ ਸਕੂਲ ਦਾ ਨਾਂਅ ਵੀ ਨਹੀਂ ਲਿਖਿਆ ਹੋਇਆ ਸੀ।

ਹਾਦਸੇ ਤੋਂ ਬਾਅਦ ਸ਼ਹਿਰਵਾਸੀਆਂ ਨੇ ਜ਼ਿਲ੍ਹੇ ਦੇ ਡੀਸੀ ਤੋਂ ਮੰਗ ਕੀਤੀ ਕਿ ਇਸ ਵੈਨ ਵਾਲੇ ਖ਼ਿਲਾਫ਼ ਤੇ ਸਕੂਲ ਮੈਨੇਜਮੈਂਟ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹਾ ਕੋਈ ਵੀ ਹਾਦਸਾ ਨਾ ਵਾਪਰ ਸਕੇ।

ABOUT THE AUTHOR

...view details