ਮੋਗਾ: ਕਸਬਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਬਿਲਾਸਪੁਰ ਵਿੱਚ ਬੀਤੀ ਰਾਤ ਇੱਕ ਨਿੱਜੀ ਸਕੂਲ (robbery in school of bilaspur moga) ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰੀ ਕਰਨ ਆਏ ਚੋਰ ਸਕੂਲ ਦੇ ਜ਼ਰੂਰੀ ਦਸਤਾਵੇਜ਼ ਅਤੇ ਬੱਚਿਆਂ ਦੇ ਸਰਟੀਫਿਕੇਟ (stolen school certificates document) ਵੀ ਨਾਲ ਲੈ ਗਏ ਹਨ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਕੇ ਫਿੰਗਰ ਪ੍ਰਿੰਟ ਲਏ ਗਏ ਹਨ।
ਚੋਰੀ ਨੂੰ ਲੈ ਕੇ ਸਕੂਲ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਸੀਸੀਟੀਵੀ ਕੈਮਰੇ ਦੇਖਣ ਤੋਂ ਬਾਅਦ ਪਤਾ ਚੱਲਿਆ ਹੈ ਤਿੰਨ ਚੋਰ ਸਕੂਲ ਦੀ ਇਮਾਰਤ ਵਿੱਚ ਆਏ ਸਨ। ਉਹ ਸਕੂਲ ਦੇ ਵੱਖ-ਵੱਖ ਕਮਰਿਆਂ ਵਿੱਚ ਘੁੰਮਦੇ ਰਹੇ ਹਨ। ਬਾਅਦ ਵਿੱਚ ਉਨ੍ਹਾਂ ਵੱਲੋਂ ਸਕੂਲ ਦੇ ਮੁੱਖ ਦਫ਼ਤਰ ਵਿੱਚ ਫਰੌਲਾ-ਫਰੌਲੀ ਕੀਤੀ ਗਈ ਹੈ ਪਰ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਫੀਸ ਦਫ਼ਤਰ ਦੇ ਕਮਰੇ ਵਿੱਚ ਕੁੱਝ ਲਭਦੇ ਰਹੇ ਅਤੇ ਕਮਰੇ ਵਿੱਚ ਲੱਗਿਆ ਏਸੀ ਵੀ ਉਤਾਰ ਲਿਆ ਗਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਚੌਕੀਦਾਰ ਉੱਠ ਗਿਆ ਹੈ ਤਾਂ ਉਹ ਕਮਰੇ ਵਿੱਚ ਪਿਆ ਇੱਕ ਬੈਗ ਚੁੱਕ ਕੇ ਲੈ ਗਏ ਜਿਸ ਵਿੱਚ ਬੱਚਿਆਂ ਦੇ 10ਵੀਂ-12ਵੀਂ ਦੇ ਸਰਟੀਫਿਕੇਟ ਅਤੇ ਹੋਰ ਬੋਰਡ ਦੇ ਡਾਕੁਮੈਂਟ ਸਨ। ਸਕੂਲ ਵੱਲੋਂ ਪੁਲਿਸ ਨੂੰ ਇਸ ਦੀ ਘਟਨਾ ਦੀ ਸੂਚਨਾ ਦਿੱਤੀ ਗਈ ਹੈ।