ਮੋਗਾ: ਨਗਰ ਕੌਂਸਲ ਚੋਣਾਂ ਦੇ ਚੱਲਦਿਆਂ ਰਿਟਰਨਿੰਗ ਅਫਸਰਾਂ ਵੱਲੋਂ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਈਵੀਐਮ ਮਸ਼ੀਨਾਂ ਪੋਲਿੰਗ ਅਮਲੇ ਹਵਾਲੇ ਕਰਕੇ ਰਵਾਨਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਪੰਜ ਵਜੇ ਤੱਕ ਸਾਰੀਆਂ ਪੋਲਿੰਗ ਪਾਰਟੀਆਂ ਆਪਣੀਆਂ ਆਪਣੀਆਂ ਈਵੀਐਮ ਮਸ਼ੀਨਾਂ ਲੈ ਕੇ ਆਪਣੇ ਪੋਲਿੰਗ ਬੂਥਾਂ ’ਤੇ ਪਹੁੰਚ ਜਾਣਗੀਆਂ।
ਮੋਗਾ 'ਚ ਪੋਲਿੰਗ ਪਾਰਟੀਆਂ ਈਵੀਐਮ ਲੈ ਕੇ ਬੂਥਾਂ ਲਈ ਰਵਾਨਾ - ਮੋਗਾ 'ਚ ਪੋਲਿੰਗ ਪਾਰਟੀਆਂ
ਮੋਗਾ ’ਚ ਨਗਰ ਕੌਂਸਲ ਚੋਣਾਂ ਦੇ ਚੱਲਦਿਆਂ ਰਿਟਰਨਿੰਗ ਅਫਸਰਾਂ ਵੱਲੋਂ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਈਵੀਐਮ ਮਸ਼ੀਨਾਂ ਪੋਲਿੰਗ ਅਮਲੇ ਹਵਾਲੇ ਕਰਕੇ ਰਵਾਨਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਤਸਵੀਰ
ਇਸ ਮੌਕੇ ਪੋਲਿੰਗ ਏਜੰਟ ਮਹਿੰਦਰਪਾਲ ਲੂੰਬਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਲਈ ਸਾਰੀ ਪ੍ਰਕਿਰਿਆ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਈਵੀਐਮ ਮਸ਼ੀਨਾਂ ਵਿੱਚ ਕਿਸੇ ਤਰ੍ਹਾਂ ਦੀ ਟੈਂਪਰਿੰਗ ਜਾਂ ਹੇਰ ਫੇਰ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਹੈ ਅਤੇ ਅੱਜ ਸ਼ਾਮ ਪੰਜ ਵਜੇ ਤੱਕ ਸਾਰੀਆਂ ਪੋਲਿੰਗ ਪਾਰਟੀਆਂ ਆਪਣੇ ਆਪਣੇ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਰਿਪੋਰਟ ਕਰਨਗੀਆਂ।