ਮੋਗਾ: ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ (The war between Ukraine and Russia) ਸ਼ੁਰੂ ਹੋ ਚੁੱਕੀ ਹੈ। ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ (Indian students stranded in Ukraine) ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕ੍ਰੇਨ ਵਿੱਚ ਪੜ੍ਹਾਈ (Study in Ukraine) ਲਈ ਗਏ ਮੋਗਾ ਦੇ ਜਸ਼ਨ ਦੀਪ ਦੀ ਸੁਰੱਖਿਆ ਨੂੰ ਲੈ ਕੇ ਜਸ਼ਨਦੀਪ ਸਾਰਾ ਪਰਿਵਾਰ ਹੀ ਚਿੰਤਤ ਹੈ। ਜਸ਼ਨਦੀਪ ਦੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਸ਼ਨ 2019 ਤੋਂ ਉੱਥੇ ਐੱਮ.ਬੀ.ਬੀ.ਐੱਸ. (MBBS) ਕਰ ਰਿਹਾ ਹੈ ਅਤੇ ਅੱਜ ਸ਼ਾਮ ਹੀ ਉਸ ਨਾਲ ਗੱਲਬਾਤ ਹੋਏ ਹੈ ਤੇ ਉਹ ਬਿਲਕੁਲ ਸੁਰੱਖਿਅਤ ਹੈ।
ਉਨ੍ਹਾਂ ਦੱਸਿਆ ਕਿ ਜਸ਼ਨਦੀਪ ਪੱਛਮੀ ਯੂਕਰੇਨ ਇਲਾਕੇ ਵਿੱਚ ਹੈ, ਜਿੱਥੇ ਬੰਮਬਾਰੀ ਨਹੀਂ ਹੋ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਇਲਾਕੇ ਵਿੱਚ ਜਸ਼ਨਦੀਪ ਹੈ। ਉਸ ਇਲਾਕੇ ਵਿੱਚ ਵੀ ਬਾਜ਼ਾਰ ਬੰਦ ਹਨ, ਫਿਰ ਵੀ ਉਨ੍ਹਾਂ ਦਾ ਬੱਚਾ ਹੋਸਟਲ ਵਿੱਚ ਬਾਕੀ ਬਚਿਆ ਨਾਲ ਸੁਰੱਖਿਅਤ ਹੈ। ਪ੍ਰੰਤੂ ਫਿਰ ਵੀ ਅਜਿਹੇ ਹਾਲਾਤਾਂ ਵਿੱਚ ਆਪਣੇ ਬੱਚੇ ਨੂੰ ਦੇਖ ਕੇ ਮਾਂ ਬਾਪ ਨੂੰ ਹਰ ਘੜੀ ਚਿੰਤਾ ਬਣੀ ਹੀ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਸਾਡੀ ਸਾਡੇ ਬੱਚੇ ਨਾਲ ਗੱਲਬਾਤ ਦਾ ਕਈ ਵਾਰੀ ਹੋਈ ਹੈ, ਪਰ ਅਸੀਂ ਹਰ ਟਾਇਮ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕੀ ਸਾਡਾ ਬੱਚਾ ਜਲਦ ਤੋਂ ਜਲਦ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਵੇ ਤਾਂ ਹੀ ਸਾਡੀਆਂ ਅੱਖਾਂ ਅਤੇ ਕਲੇਜੇ ਨੂੰ ਠੰਡ ਪਏਗੀ।
ਜ਼ਿਕਰਯੋਗ ਹੈ ਕਿ ਭਾਰਤੀ ਵਿਦਿਆਰਥੀ (students) ਬੰਕਰਾਂ ਵਿੱਚ ਇਕੱਠੇ ਹੋ ਰਹੇ ਹਨ ਅਤੇ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਭਾਰਤੀ ਵਿਦਿਆਰਥੀ ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ ਅਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।