ਪੰਜਾਬ

punjab

ETV Bharat / state

ਐਡੀਡਾਸ ਸ਼ੋਅਰੂਮ ’ਤੇ ਬੋਲਿਆ ਧਾਵਾ, ਬੂਟਾਂ ਸਮੇਤ ਨਕਦੀ ਹੋਈ ਚੋਰੀ - ਲੱਖਾਂ ਦੀ ਨਕਦੀ

ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪ੍ਰਤਾਪ ਰੋਡ ’ਤੇ ਸਥਿਤ ਐਡੀਡਸ ਦੇ ਸ਼ੋਅਰੂਮ ’ਚ ਚੋਰਾਂ ਨੇ ਤੜਕਸਾਰ ਧਾਵਾ ਬੋਲ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਡਿਸਪਲੇ ਕੀਤੇ ਹੋਏ ਸਿੰਗਲ ਬੂਟਾਂ ਸਮੇਤ ਲੱਖਾਂ ਦੀ ਨਕਦੀ ਲੈ ਫਰਾਰ ਹੋ ਗਏ। ਸਵੇਰੇ ਕਰੀਬ ਅੱਠ ਵਜੇ ਜਦ ਸ਼ੋਅਰੂਮ ਮਾਲਕ ਨੇ ਆਪਣੀ ਦੁਕਾਨ ਦਾ ਸ਼ਟਰ ਟੁੱਟਾ ਵੇਖਿਆ ਤਾਂ ਉਸ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਐਡੀਡਾਸ ਸ਼ੋਅਰੂਮ ’ਤੇ ਬੋਲਿਆ ਧਾਵਾ, ਬੂਟਾਂ ਸਮੇਤ ਨਕਦੀ ਹੋਈ ਚੋਰੀ
ਐਡੀਡਾਸ ਸ਼ੋਅਰੂਮ ’ਤੇ ਬੋਲਿਆ ਧਾਵਾ, ਬੂਟਾਂ ਸਮੇਤ ਨਕਦੀ ਹੋਈ ਚੋਰੀ

By

Published : Mar 5, 2021, 4:14 PM IST

ਮੋਗਾ:ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪ੍ਰਤਾਪ ਰੋਡ ’ਤੇ ਸਥਿਤ ਐਡੀਡਸ ਦੇ ਸ਼ੋਅਰੂਮ ’ਚ ਚੋਰਾਂ ਨੇ ਤੜਕਸਾਰ ਧਾਵਾ ਬੋਲ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਡਿਸਪਲੇ ਕੀਤੇ ਹੋਏ ਸਿੰਗਲ ਬੂਟਾਂ ਸਮੇਤ ਲੱਖਾਂ ਦੀ ਨਕਦੀ ਲੈ ਫਰਾਰ ਹੋ ਗਏ। ਸਵੇਰੇ ਕਰੀਬ ਅੱਠ ਵਜੇ ਜਦ ਸ਼ੋਅਰੂਮ ਮਾਲਕ ਨੇ ਆਪਣੀ ਦੁਕਾਨ ਦਾ ਸ਼ਟਰ ਟੁੱਟਾ ਵੇਖਿਆ ਤਾਂ ਉਸ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਿਸ ਦੇ ਚੱਲਦੇ ਮੌਕੇ ਤੇ ਪਹੁੰਚੀ ਥਾਣਾ ਸਿਟੀ ਸਾਊਥ ਦੀ ਪੁਲੀਸ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਜਾਂਚ ਦਾ ਭਰੋਸਾ ਦੇ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ੋਅਰੂਮ ਦੇ ਮਾਲਕ ਅਨੁਸਾਰ ਉਸ ਦੀ ਦੁਕਾਨ ਵਿਚੋਂ ਕਰੀਬ 25 ਹਜ਼ਾਰ ਦੀ ਨਗਦੀ ਅਤੇ ਬਹੁਤ ਸਾਰੇ ਮਹਿੰਗੇ ਬੂਟਾਂ ਦੇ ਜੋੜੇ ਚੋਰੀ ਹੋ ਗਏ ਹਨ।

ਐਡੀਡਾਸ ਸ਼ੋਅਰੂਮ ’ਤੇ ਬੋਲਿਆ ਧਾਵਾ, ਬੂਟਾਂ ਸਮੇਤ ਨਕਦੀ ਹੋਈ ਚੋਰੀ

ਇਹ ਵੀ ਪੜੋ: ਹੰਗਾਮੇ ਮਗਰੋਂ ਅਕਾਲੀ ਵਿਧਾਇਕ 3 ਦਿਨਾਂ ਲਈ ਮੁਅੱਤਲ

ਐਡੀਡਾਸ ਸ਼ੋਅਰੂਮ ਦੇ ਮਾਲਕ ਉਮੇਸ਼ ਰਾਜ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਉਸ ਦੀ ਦੁਕਾਨ ’ਤੇ 4-5 ਲੜਕਿਆ ਦਾ ਇੱਕ ਗਰੋਹ ਆਇਆ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਡਿਸਪਲੇ ਕੀਤੇ ਜੋੜਿਆਂ ਦੇ ਸਿੰਗਲ ਬੂਟ ਅਤੇ ਗੱਲੇ ਵਿਚੋਂ ਸਾਰੇ ਪੈਸੇ ਲੈ ਕੇ ਫ਼ਰਾਰ ਹੋ ਗਿਆ। ਸ਼ੋਅਰੂਮ ਮਾਲਕ ਦੇ ਅਨੁਸਾਰ ਉਸ ਦੇ ਮੁਲਾਜ਼ਮਾਂ ਵੱਲੋਂ ਦੁਕਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਪੂਰੀ ਹੋਣ ਤੋਂ ਬਾਹਰ ਹੀ ਚੋਰੀ ਦੇ ਅਨੁਮਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜੋ: ਪੰਜਾਬ ਵਿਧਾਨ ਸਭਾ ਦੇ ਬਾਹਰ ਗੂੰਜਿਆ ਬਿਜਲੀ ਦੇ ਵੱਧ ਰੇਟਾਂ ਦਾ ਮੁੱਦਾ


ਥਾਣਾ ਸਿਟੀ ਸਾਊਥ ਦੇ ਐੱਸਐੱਚਓ ਬਲਰਾਜ ਮੋਹਨ ਦਾ ਕਹਿਣਾ ਹੈ ਕਿ ਸ਼ੋਅਰੂਮ ਵਿੱਚ ਨਾ ਤਾਂ ਸੀਸੀਟੀਵੀ ਕੈਮਰੇ ਲੱਗੇ ਸਨ ਅਤੇ ਨਾ ਹੀ ਦੁਕਾਨ ਦੇ ਆਸਪਾਸ ਕੋਈ ਸਕਿਉਰਿਟੀ ਗਾਰਡ ਤੈਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੁਕਾਨ ਦੇ ਸ਼ਟਰ ਵਿੱਚ ਸੈਂਟਰ ਲੋਕ ਵੀ ਨਹੀਂ ਲੱਗਾ ਹੋਇਆ ਸੀ। ਉਹਨਾਂ ਨੇ ਕਿਹਾ ਕਿ ਫੇਰ ਵੀ ਅਸੀਂ ਨਾਲ ਵਾਲੇ ਦੁਕਾਨਦਾਰਾਂ ਦੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।

ABOUT THE AUTHOR

...view details