ਮੋਗਾ:ਹਲਕਾ ਨਿਹਾਲ ਸਿੰਘ ਵਾਲਾ (Nihal Singh Wala) ਦੇ ਟਕਸਾਲੀ ਵਰਕਰਾਂ ਨੇ ਮੋਗਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ (Congress Party) ਨੇ ਅਕਾਲੀ ਪਾਰਟੀ ਦੇ ਭੁਪਿੰਦਰ ਸਿੰਘ ਸਾਹੋ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ। ਜਿੱਥੇ ਕਾਂਗਰਸੀ ਵਰਕਰਾਂ ਨੇ ਭੁਪਿੰਦਰ ਸਿੰਘ ਸਾਹੋ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ।
ਉਥੇ ਹੀ ਉਨ੍ਹਾਂ ਨੇ ਇਸ ਗੱਲ ਦਾ ਇਤਰਾਜ਼ ਵੀ ਜਤਾਇਆ ਕੀ ਕਿਸੇ ਹੋਰ ਪਾਰਟੀ ਚੋਂ ਆਏ ਹੋਏ ਮੈਂਬਰ ਨੂੰ ਪਾਰਟੀ ਨੇ ਆਉਂਦਿਆਂ ਸਾਰ ਹੀ ਵੱਡੇ ਅਹੁਦਿਆਂ ਨਾਲ ਨਿਵਾਜਿਆ ਅਤੇ ਉਸ ਨੂੰ ਸੁਰੱਖਿਆ ਵੀ ਦਿੱਤੀ ਗਈ। ਜਦ ਕਿ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਟਕਸਾਲੀ ਵਰਕਰਾਂ ਦੀ ਅਣਦੇਖੀ ਕੀਤੀ ਗਈ। ਕੀ ਕਾਂਗਰਸ ਵਿੱਚ ਪੁਰਾਣੇ ਵਰਕਰ ਸਿਰਫ ਕੰਮ ਕਰਨ ਲਈ ਹੀ ਰਹਿ ਗਏ ਹਨ।
ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਕਾਰਨ ਅਕਾਲੀ ਦਲ (Akali Dal) ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਭੁਪਿੰਦਰ ਸਿੰਘ ਸਾਹੋਕੇ ਸਨ। ਭੁਪਿੰਦਰ ਸਿੰਘ ਸਾਹੋਕੇ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਪਿਛਲੀ ਵਾਰ 2017 ਵਿੱਚ ਜਗਰਾਉਂ ਤੋਂ ਭੁਪਿੰਦਰ ਸਿੰਘ ਸਾਹੋਕੇ ਦੀ ਧਰਮਪਤਨੀ ਅਕਾਲੀ ਦਲ ਦੇ ਉਮੀਦਵਾਰ ਹਨ। ਉਹ ਚੋਣ ਵੀ ਲੜ ਚੁੱਕੇ ਹਨ ਅਤੇ ਹਾਰ ਗਏ ਹਨ।ਕਈ ਵਾਰ ਉਹ ਨਿਹਾਲ ਸਿੰਘ ਵਾਲਾ ਤੋਂ ਦਾਅਵੇਦਾਰੀ ਪੇਸ਼ ਕਰਦੇ ਸਨ ਪਰ ਅਕਾਲੀ ਦਲ ਦੀ ਤਰਫੋਂ ਉਨ੍ਹਾਂ ਦੀ ਟਿਕਟ ਕੱਟ ਕੇ ਉਹ ਕੱਲ੍ਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਨਿਹਾਲ ਸਿੰਘ ਵਾਲਾ ਦਾ ਇੰਚਾਰਜ ਲਾਇਆ।
ਜਿਸ ਨੂੰ ਹਲਕਾ ਨਿਹਾਲ ਸਿੰਘ ਵਾਲਾ ਦੇ ਕਾਂਗਰਸ ਦੇ 4 ਭਵਿੱਖੀ ਉਮੀਦਵਾਰ ਜਿਨ੍ਹਾਂ ਵਿੱਚ ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਸਾਰੇ ਮੈਂਬਰ ਸ਼ਾਮਲ ਸਨ। ਜਿਨ੍ਹਾਂ ਵਿੱਚ ਕਰਨਲ ਬਾਬੂ ਸਿੰਘ ਵੀ ਲੰਬੇ ਸਮੇਂ ਤੋਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਿਛਲੀਆਂ ਤਿੰਨ ਚੋਣਾਂ ਵਿੱਚ ਨਿਹਾਲ ਸਿੰਘ ਵਾਲਾ ਦੀ ਸੀਟ ਦੀ ਟਿਕਟ ਉਸੇ ਉਮੀਦਵਾਰ ਨੂੰ ਦਿੱਤੀ ਗਈ ਹੈ। ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ।
ਇਹ ਵੀ ਪੜੋ:ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇ ਕੀਤਾ ਜਾਮ