ਮੋਗਾ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੂੰ ਭਰੋਸਾ ਦਿੱਤਾ ਹੈ ਕਿ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਤਿਆਰ ਕੀਤੇ ਗਏ ਡਿਗਰੀ ਕਾਲਜ ਨੂੰ ਜਲੰਧਰ-ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਕਾਲਜ ਨੂੰ ਹੋਰ ਵੀ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਹ ਬੀਤੇ ਦਿਨੀਂ ਵਿਸ਼ੇਸ਼ ਤੌਰ ਉੱਤੇ ਇਸ ਕਾਲਜ ਦਾ ਨਿਰੀਖਣ ਕਰਨ ਲਈ ਆਏ ਸਨ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਇਸ ਕਾਲਜ ਵੀ ਵੱਡੀ ਲੋੜ ਸੀ। ਪਿਛਲੀ ਸਰਕਾਰ ਨੇ ਇਮਾਰਤਾਂ ਤਾਂ ਖੜ੍ਹੀਆਂ ਕਰ ਦਿੱਤੀਆਂ ਪਰ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਇਸ ਡਿਗਰੀ ਕਾਲਜ ਨੂੰ ਜਲੰਧਰ-ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ ਉਥੇ ਕਾਲਜ ਵਿਚ ਪਾਰਕਿੰਗ ਅਤੇ ਸੁਰੱਖਿਆ ਪੱਖੋਂ ਬਾਹਰੀ ਦੀਵਾਰ ਉੱਤੇ ਗਰਿੱਲ ਵੀ ਲਗਵਾਈ ਜਾਵੇਗੀ। ਰਾਸ਼ਟਰੀ ਮਾਰਗ ਨਾਲ ਜੁੜਨ ਨਾਲ ਬੱਚਿਆਂ ਨੂੰ ਕਾਲਜ ਆਉਣ ਦੀ ਸੌਖ ਹੋਵੇਗੀ।
ਲੋਕ ਨਿਰਮਾਣ ਮੰਤਰੀ ਦਾ ਮੋਗਾ ਦੇ ਡਿਗਰੀ ਕਾਲਜ ਨੂੰ ਲੈਕੇ ਵੱਡਾ ਐਲਾਨ, ਕਿਹਾ... - ਜ਼ਿਲ੍ਹਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਸਰਕਾਰੀ ਡਿਗਰੀ ਕਾਲਜ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੂੰ ਭਰੋਸਾ ਦਿੱਤਾ ਹੈ ਕਿ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਤਿਆਰ ਕੀਤੇ ਗਏ ਡਿਗਰੀ ਕਾਲਜ ਨੂੰ ਜਲੰਧਰ-ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ।
ਲੋਕ ਨਿਰਮਾਣ ਮੰਤਰੀ ਦਾ ਮੋਗਾ ਦੇ ਡਿਗਰੀ ਕਾਲਜ ਨੂੰ ਲੈਕੇ ਵੱਡਾ ਐਲਾਨ
TAGGED:
ਕਾਲਜ ਦਾ ਨਿਰੀਖਣ