ਮੋਗਾ:ਰੋਜ਼ੀ ਰੋਟੀ ਲਈ ਮੋਗਾ ਦੇ ਪਿੰਡ ਰੌਂਤਾ ਤੋਂ ਕੈਨੇਡਾ ਡਰਾਈਵਰੀ ਕਰਨ ਗਏ ਪੰਜਾਬੀ ਨੌਜਵਾਨ ਸੁਖਮੰਦਰ ਸਿੰਘ ਦੀ ਦਰਦਨਾਕ ਹਾਦਸੇ ਵਿੱਚ ਮੌਤ (Died in a tragic accident)ਹੋ ਗਈ। ਕੈਨੇਡਾ ਵਿੱਚ ਟਰੱਕ ਚਲਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਸੁਖਮੰਦਰ ਦੇ ਟਰਾਲੇ ਨੂੰ ਅੱਗ ਲੱਗ (The trolley caught fire) ਗਈ ਅਤੇ ਉਹ ਅੱਗ ਵਿੱਚ ਸੜ੍ਹਨ ਕਾਰਨ ਮੌਤ ਦੇ ਮੂੰਹ ਵਿੱਚ ਸਮਾਂ ਗਿਆ।
ਮੋਗਾ ਦੇ ਪਿੰਡ ਰੌਂਤਾ ਦੇ ਰਹਿਣ ਵਾਲੇ ਸੁਖਮੰਦਰ ਦੇ ਪਰਿਵਾਰਕ ਮੈਂਬਰਾਂ ਵਿੱਚ ਮੌਤ ਦੀ ਖ਼ਬਰ ਸੁਣਨ ਦੇ ਨਾਲ ਸੋਗ ਦੀ ਲਹਿਰ ਦੌੜ ਗਈ ਮਿਰਤਕ ਸੁਖਮੰਦਰ ਸਿੰਘ ਦੇ ਤਾਏ ਦੇ ਪੁੱਤਰ ਨੇ ਦੱਸਿਆ ਕਿ ਮਿੰਦਾ ਟਰੇਲਰ ਹੋਮ ਵਿੱਚ ਰਹਿੰਦਾ ਸੀ ਅਤੇ ਉਸ ਵਿੱਚ ਗੈਸ ਲੀਕ ਹੋਣ ਨਾਲ ਟਰੇਲ ਨੂੰ ਅੱਗ ਲੱਗ ਗਈ (A gas leak caused the trail to catch fire) ਅਤੇ ਝੁਲਸਣ ਕਰਕੇ ਉਸ ਦੀ ਦਰਦਨਾਕ ਮੌਤ ਹੋ ਗਈ।