ਮੋਗਾ: ਪਿੰਡ ਰਣੀਆਂ ਦੀ ਜਸਪ੍ਰੀਤ ਕੌਰ ਨੇ ਦੁਬਈ ਤੋਂ ਵਾਪਸ ਆ ਕੇ ਪ੍ਰੈੱਸ ਸਾਹਮਣੇ ਰੋ-ਰੋ ਕੇ ਵੱਡੇ ਖੁਲਾਸੇ ਕੀਤੇ ਹਨ। ਪਰਿਵਾਰ ਨੇ ਆਮ ਆਦਮੀ ਪਾਰਟੀ ਕੋਲ ਗੁਹਾਰ ਲਗਾਈ ਸੀ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚਾਰਾਜੋਈ ਕਰਕੇ ਕੁੜੀ ਨੂੰ ਵਾਪਸ ਘਰ ਪਹੁੰਚਾਇਆ।
ਅੱਜ ਤੋਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਮੋਗਾ ਦੇ ਪਿੰਡ ਰਣੀਆਂ ਦੀ ਜਸਪ੍ਰੀਤ ਕੌਰ ਆਪਣੇ ਪਰਿਵਾਰ ਦੀ ਗੁਰਬਤ ਨੂੰ ਦੂਰ ਕਰਨ ਲਈ ਅਤੇ ਰੋਜ਼ੀ ਰੋਟੀ ਕਮਾਉਣ ਲਈ ਟੂਰਿਸਟ ਵੀਜ਼ੇ 'ਤੇ ਦੁਬਈ ਗਈ ਸੀ, ਜਿੱਥੇ ਕਿ ਏਜੰਟਾਂ ਨੇ ਭਰੋਸਾ ਦਿੱਤਾ ਸੀ ਤਿੰਨ ਮਹੀਨਿਆਂ ਬਾਅਦ ਉਸ ਨੂੰ ਦੋ ਸਾਲਾਂ ਦਾ ਵਰਕ ਪਰਮਿਟ ਮਿਲ ਜਾਵੇਗਾ ਪਰ ਜਦੋਂ ਜਸਪ੍ਰੀਤ ਨੇ ਦੁਬਈ ਦੇ ਵਿੱਚ ਪੈਰ ਰੱਖਿਆ ਤਾਂ ਇੱਕ ਘਰ ਦੇ ਵਿੱਚ ਉਸ ਨੂੰ ਘਰੇਲੂ ਕੰਮ ਲਈ ਲਗਾ ਦਿੱਤਾ ਗਿਆ, ਜਿੱਥੇ ਉਸਦਾ ਪਾਸਪੋਰਟ ਖੋਹ ਲਿਆ ਗਿਆ ਅਤੇ ਉਸ ਤੇ ਕਈ ਤਰ੍ਹਾਂ ਦੇ ਜਿੱਥੇ ਤਸ਼ੱਦਦ ਢਾਏ ਗਏ।
ਉੱਥੇ ਕੁੜੀ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਸੀ ਤਨਖਾਹ ਵੀ ਨਾ ਮਾਤਰ ਦਿੱਤੀ ਜਾਂਦੀ ਸੀ ਅਤੇ ਪੇਟ ਭਰਨ ਲਈ ਰੋਟੀ ਵੀ ਇੱਕ ਸਮੇਂ ਹੀ ਮਸਾਂ ਮਿਲਦੀ ਸੀ ਤਾਂ ਉਸ ਨੇ ਆਪਣੇ ਪਿੰਡ ਦੇ ਨੌਜਵਾਨ ਆਗੂ ਰਾਜਪਾਲ ਸਿੰਘ ਨੂੰ ਇਸ ਬਾਰੇ ਦੱਸਿਆ ਜਿਨ੍ਹਾਂ ਨੇ ਅੱਗੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨਵਦੀਪ ਸੰਘਾ ਨਾਲ ਰਾਬਤਾ ਕਾਇਮ ਕੀਤਾ ਅਤੇ ਦੁਬਈ ਦੇ ਵਿੱਚ ਕੁੜੀਆਂ 'ਤੇ ਹੋ ਰਹੇ ਤਸ਼ੱਦਦ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਇਸ ਦਰਦ ਭਰੀ ਦਾਸਤਾਨ ਬਾਰੇ ਦੱਸਿਆ ਜਿਨ੍ਹਾਂ ਨੇ ਚਾਰਾਜੋਈ ਕਰਕੇ ਕੁੜੀ ਦਾ ਵਾਈਟ ਪਾਸਪੋਰਟ ਜਾਰੀ ਕਰਵਾ ਕੇ ਉਸ ਨੂੰ ਵਾਪਸ ਪੰਜਾਬ ਲਿਆਂਦਾ ਗਿਆ।
ਅੱਜ ਮੋਗਾ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਵਿੱਚ ਜਸਪ੍ਰੀਤ ਕੌਰ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਕਿਹਾ ਕਿ ਉਸ 'ਤੇ ਕਈ ਤਰ੍ਹਾਂ ਦੇ ਜ਼ੁਲਮ ਢਾਏ ਜਾਂਦੇ ਸੀ ਰੋਟੀ ਇੱਕ ਸਮੇਂ ਹੀ ਦਿੱਤੀ ਜਾਂਦੀ ਸੀ ਅਤੇ ਕੰਮ ਵੀ ਬਹੁਤ ਜ਼ਿਆਦਾ ਕਰਵਾਇਆ ਜਾਂਦਾ ਸੀ ਅਤੇ ਨਾ ਹੀ ਉਸ ਦਾ ਦੋ ਸਾਲਾਂ ਦਾ ਵਰਕ ਪਰਮਟ ਲੱਗਿਆ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਤਾਂ ਉਸ ਨੇ ਆਮ ਆਦਮੀ ਪਾਰਟੀ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਵਾਪਸ ਉਸ ਨੂੰ ਘਰ ਪਹੁੰਚਾਇਆ।
ਇਸ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਦੁਬਈ ਦੇ ਵਿੱਚ ਕੁੜੀਆਂ ਦਾ ਬਹੁਤ ਹੀ ਬੁਰਾ ਹਾਲ ਹੈ ਅਤੇ ਉੱਥੇ ਉਨ੍ਹਾਂ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਨਾ ਤਨਖਾਹ ਦਿੱਤੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਤਸ਼ੱਦਦ ਵੀ ਢਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਜੋ ਵੀ ਪੰਜਾਬ ਦੇ ਵਿੱਚੋਂ ਜੋ ਵੀ ਕੁੜੀਆਂ ਦੁਬਈ ਵਿੱਚ ਫਸੀਆਂ ਹਨ ਉਨ੍ਹਾਂ ਨੂੰ ਵਾਪਸ ਪੰਜਾਬ ਲਿਆਉਣ ਦੇ ਪੂਰੇ ਯਤਨ ਕਰਨਗੇ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ਦੀਆਂ ਬਹੁਤ ਕੁੜੀਆਂ ਅਰਬ ਦੇਸ਼ਾਂ ਦੇ ਵਿੱਚ ਫਸੀਆਂ ਹਨ ਜਿੱਥੇ ਉਨ੍ਹਾਂ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ।
ਇਹ ਵੀ ਪੜੋ: ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਮੁੱਦਾ ਬਾਜਵਾ ਨੇ ਰਾਜ ਸਭਾ 'ਚ ਚੁੱਕਿਆ
ਉਨ੍ਹਾਂ ਕਿਹਾ ਕਿ ਜਿੱਥੇ ਜਸਪ੍ਰੀਤ ਕੌਰ ਨੂੰ ਵਾਪਸ ਪੰਜਾਬ ਲੈ ਕੇ ਆਂਦਾ ਹੈ ਉੱਥੇ ਇਹਦੇ ਨਾਲ ਹੋਰ ਵੀ ਵੱਖ ਵੱਖ ਸ਼ਹਿਰਾਂ 'ਚੋਂ ਪੰਜ ਕੁੜੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਇੱਕ ਲਹਿਰ ਛੇੜੀ ਜਾ ਰਹੀ ਹੈ,ਜਿਸ ਤਹਿਤ ਕਿਸੇ ਵੀ ਪਰਿਵਾਰ ਦਾ ਕੋਈ ਵੀ ਜੀਅ ਪਰਿਵਾਰਕ ਮੈਂਬਰ ਕਿਸੇ ਵੀ ਦੇਸ਼ ਦੇ ਵਿੱਚ ਫਸਿਆ ਹੋਵੇ ਤਾਂ ਆਮ ਆਦਮੀ ਪਾਰਟੀ ਨਾਲ ਸੰਪਰਕ ਕਰੇ ਉਹ ਉਸ ਨੂੰ ਵਾਪਸ ਸਹੀ ਸਲਾਮਤ ਘਰ ਤੱਕ ਪਹੁੰਚਾਣਗੇ।