ਪੰਜਾਬ

punjab

ETV Bharat / state

ਮੋਗਾ ਡਿਪੂ ਵਿੱਚ ਨਾਨ ਪਾਸਿੰਗ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਲੱਗੀ ਬ੍ਰੇਕ - ਮੋਗਾ ਡਿਪੂ

ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੀਆਂ ਕਈ ਬੱਸਾਂ ਦੀ ਪਾਸਿੰਗ ਨਾ ਹੋਣ ਕਾਰਨ ਡਿਪੂ ਵਿੱਚ ਲਗਾ ਦਿੱਤੀਆਂ ਗਈਆਂ ਹਨ। ਆਖਰ ਕੀ ਹੈ ਮਾਮਲਾ, ਜਾਣਨ ਲਈ ਪੜ੍ਹੋ ਪੂਰੀ ਖ਼ਬਰ।

non passing in Moga Depot
ਮੋਗਾ ਡਿਪੂ ਵਿੱਚ ਨਾਨ ਪਾਸਿੰਗ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਲੱਗੀ ਬ੍ਰੇਕ

By

Published : Sep 15, 2022, 6:07 PM IST

Updated : Sep 15, 2022, 6:54 PM IST

ਮੋਗਾ:ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੀਆਂ ਕਈ ਬੱਸਾਂ ਪਾਸਿੰਗ ਨਾ ਹੋਣ ਕਾਰਨ ਡਿਪੂ ਵਿੱਚ ਲਗਾ ਦਿੱਤੀਆਂ ਗਈਆਂ । ਉੱਥੇ ਗੱਲਬਾਤ ਕਰਦਿਆਂ ਰੋਡਵੇਜ਼ ਦੇ ਕਾਮਿਆਂ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਬੱਸਾਂ ਦੀ ਪਾਸਿੰਗ ਕਰਵਾ ਕੇ ਇਨ੍ਹਾਂ ਨੂੰ ਸੜਕਾਂ ਉੱਤੇ ਲਿਆਉਣ ਤਾਂ ਜੋ ਲੱਖਾਂ ਵਿੱਚ ਰਹੇ ਵਿੱਤੀ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਨਾਲ ਦੀ ਨਾਲ ਖੱਜਲ ਹੋ ਰਹੀਆਂ ਸਵਾਰੀਆਂ ਵੀ ਇਸ ਤੋਂ ਬਚ ਸਕਣ।

ਮੋਗਾ ਡਿਪੂ ਵਿੱਚ ਨਾਨ ਪਾਸਿੰਗ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਲੱਗੀ ਬ੍ਰੇਕ

ਮੁਲਾਜ਼ਮਾਂ ਨੇ ਕਿਹਾ ਜਿੱਥੇ ਸਰਕਾਰ ਨੂੰ ਪ੍ਰਤੀ ਦਿਨ ਇਨ੍ਹਾਂ ਬੱਸਾਂ ਦੇ ਰੁਕਣ ਕਾਰਨ ਲੱਖਾਂ ਦਾ ਹੋਇਆ ਨੁਕਸਾਨ ਉੱਥੇ ਹੀ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਬੰਦ ਹੋਈਆਂ ਬੱਸਾਂ ਦੇ ਕੰਡਕਟਰ ਅਤੇ ਡਰਾਈਵਰ ਵੀ ਵਿਹਲੇ ਬੈਠਣ ਲਈ ਮਜਬੂਰ ਹਨ। ਉੱਥੇ ਹੀ, ਮੋਗਾ ਡਿਪੂ ਦੇ ਪਾਸਿੰਗ ਕਲਰਕ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਸਰਕਾਰ ਨੂੰ ਪਹਿਲਾਂ ਹੀ ਲਿਖ ਕੇ ਭੇਜ ਚੁੱਕੇ ਹਾਂ ਅਤੇ ਜਲਦ ਹੀ ਇਸ ਸਬੰਧ ਵਿੱਚ ਸਰਕਾਰ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਕਿਸੇ ਕਾਰਨਾਂ ਕਾਰਨ ਫ਼ਰੀਦਕੋਟ ਜੇ ਸਬੰਧਤ ਅਧਿਕਾਰੀ ਕਿਸੇ ਕਾਰਨਾਂ ਕਾਰਨ ਸਸਪੈਂਡ ਹੋ ਗਏ ਸੀ ਅਤੇ ਉਸ ਤੋਂ ਬਾਅਦ ਜੋ ਅਧਿਕਾਰੀ ਉਥੇ ਲਾਏ ਗਏ ਹਨ ਉਨ੍ਹਾਂ ਕੋਲ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਦੀ ਪਾਸਿੰਗ ਦਾ ਅਧਿਕਾਰ ਨਹੀਂ ਹੈ।

ਦੱਸ ਦਈਏ ਕਿ ਮੋਗਾ ਡਿਪੂ ਦੀਆਂ 11 ਬੱਸਾਂ ਪਾਸਿੰਗ ਨਾ ਹੋਣ ਕਾਰਨ ਬੰਦ ਹੋ ਗਈਆਂ ਹਨ। ਇਸ ਦੇ ਨਾਲ ਹੀ, 6 ਹੋਰ ਬੱਸਾਂ ਕੱਲ ਰਾਤ 12 ਵਜੇ ਤੋਂ ਬਾਅਦ ਪਾਸਿੰਗ ਨਾ ਹੋਣ ਕਾਰਨ ਹੋ ਬੰਦ ਹੋ ਜਾਣਗੀਆਂ।

ਇਹ ਵੀ ਪੜ੍ਹੋ:ਸਿਮਰਨਜੀਤ ਸਿੰਘ ਮਾਨ ਫਿਰ ਵਿਵਾਦਾਂ 'ਚ, ਗੁਰਬਾਣੀ ਦੀਆਂ ਪੰਕਤੀਆਂ ਦਾ ਕੀਤਾ ਗਲਤ ਉਚਾਰਣ


Last Updated : Sep 15, 2022, 6:54 PM IST

ABOUT THE AUTHOR

...view details