ਮੋਗਾ: ਪੁਲਵਾਮਾ ਹਮਲੇ ਦੇ 20 ਮਹੀਨੇ ਬੀਤ ਜਾਣ ਤੋਂ ਬਾਅਦ ਹੁਣ ਪਾਕਿਸਤਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਪਾਕਿਸਤਾਨ ਦੇ ਕੈਬਿਨੇਟ ਮੰਤਰੀ ਫ਼ਵਾਦ ਚੌਧਰੀ ਵੱਲੋਂ ਸੰਸਦ ਵਿੱਚ ਕਿਹਾ ਗਿਆ ਕਿ ਪੁਲਵਾਮਾ ਹਮਲਾ ਇਮਰਾਨ ਖ਼ਾਨ ਦੀ ਅਤੇ ਪਾਕਿਸਤਾਨ ਦੀ ਵੱਡੀ ਪ੍ਰਾਪਤੀ ਹੈ।
ਪਾਕਿਸਤਾਨ ਦੇ ਇਸ ਬਿਆਨ ਤੋਂ ਬਾਅਦ ਪੁਲਵਾਮਾ ਹਮਲੇ ਦੇ ਸ਼ਹੀਦ ਸੀ.ਆਰ.ਪੀ.ਐਫ. ਜਵਾਨਾਂ ਦੇ ਪਰਿਵਾਰਾਂ ਜ਼ਖ਼ਮ ਇੱਕ ਵਾਰ ਮੁੜ ਤੋਂ ਹਰੇ ਹੋ ਗਏ ਹਨ। ਪੁਲਵਾਮਾ ਹਮਲੇ ਵਿੱਚ ਮੋਗੇ ਦੇ ਸ਼ਹੀਦ ਜੈਮਲ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਨੇ ਕਿਹਾ ਕਿ ਪਾਕਿਸਤਾਨ ਨੇ ਇਹ ਬਿਆਨਬਾਜ਼ੀ ਕਰ ਸਾਨੂੰ ਇੱਕ ਵਾਰ ਮੁੜ ਧੱਕਾ ਦਿੱਤਾ ਹੈ ਅਤੇ ਪਾਕਿਸਤਾਨ ਨੇ 20 ਮਹੀਨਿਆਂ ਬਾਅਦ ਹਮਲਾ ਬਾਰੇ ਕਬੂਲ ਕਰ ਕੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।