ਪੰਜਾਬ

punjab

By

Published : Feb 15, 2019, 11:48 AM IST

Updated : Feb 15, 2019, 12:29 PM IST

ETV Bharat / state

ਪਿੱਛੇ ਛੱਡ ਗਿਆ ਸ਼ਹੀਦ ਜੈਮਲ ਸਿੰਘ, ਪਰਿਵਾਰ ਨੂੰ ਲੱਗਿਆ ਡੁੰਘਾ ਸਦਮਾ

ਮੋਗਾ: ਜੰਮੂ ਕਸ਼ਮੀਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ 'ਚ ਮੋਗਾ ਦੇ ਪਿੰਡ ਘਲੋਟੀ ਦਾ ਰਹਿਣ ਵਾਲਾ 44 ਸਾਲਾ ਜਵਾਨ ਜੈਮਲ ਸਿੰਘ ਵੀ ਸ਼ਾਮਲ ਹੈ।

ਸ਼ਹੀਦ ਜੈਮਲ ਸਿੰਘ

ਇਸ ਸਬੰਧੀ ਸ਼ਹੀਦ ਜੈਮਲ ਸਿੰਘ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਹੀਦ ਦਾ ਪਿਤਾ ਬੇਹੱਦ ਧਰਮੀ ਵਿਅਕਤੀ ਹੈ ਤੇ ਉਹ ਪਿੰਡ ਵਿੱਚ ਪਾਠੀ ਦੀ ਡਿਊਟੀ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਹਿੱਸਾ ਬਣੇ ਸ਼ਹੀਦ ਜੈਮਲ ਸਿੰਘ ਦੀ ਉਮਰ 44 ਸਾਲ ਦੀ ਸੀ ਅਤੇ ਉਨ੍ਹਾਂ ਦੇ ਬਜ਼ੁਰਗ ਮਾਤਾ ,ਪਿਤਾ ,ਪਤਨੀ ਅਤੇ ਸਾਰੇ ਪਰਿਵਾਰ ਨੂੰ ਡੁੰਘਾ ਸਦਮਾ ਲੱਗਿਆ ਹੈ।
ਇਸ ਤੋਂ ਇਲਾਵਾ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਨੇ ਜੈਮਲ ਸਿੰਘ ਦੀ ਸ਼ਹਾਦਤ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਲਵਾਮਾ ਜ਼ਿਲ੍ਹੇ ਵਿੱਚ ਸ੍ਰੀ ਨਗਰ- ਜੰਮੂ ਰਾਜਮਾਗਰ ਤੇ ਲੇਥਪੋਰਾ ਦੇ ਕੋਲ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰਕੇ ਜਵਾਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 42 ਜਵਾਨ ਸ਼ਹੀਦ ਹੋ ਗਏ ਸਨ।

Last Updated : Feb 15, 2019, 12:29 PM IST

ABOUT THE AUTHOR

...view details