ਮੋਗਾ:ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ, ਨਸ਼ਾ ਤਸਕਰਾਂ ਖਿਲਾਫ ਕਾਰਵਾਈ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 24 ਘੰਟੇ ਦਿਨ ਅਤੇ ਰਾਤ ਡਿਊਟੀ ਨਿਭਾਈ ਜਾਦੀਂ ਹੈ ਜਿਸ ਲਈ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸਮਾ ਨਹੀਂ ਮਿਲਦਾ ਹੈ।
ਪੁਲਿਸ ਮੁਲਾਜ਼ਮਾਂ ਨੂੰ ਫਿੱਟ ਰੱਖਣ ਲਈ ਸਰੀਰਿਕ ਫਿਟਨੈੱਸ ਮੁਹਿੰਮ ਦੀ ਸ਼ੁਰੂਆਤ
ਧਰੂਮਨ ਐਚ ਨਿੰਬਾਲ ਐਸਐਸਪੀ ਮੋਗਾ ਦੇ ਵੱਲੋਂ ਪੁਲਿਸ ਜ਼ਿਆਦਾ ਭਾਰ ਅਤੇ ਅਣਫਿੱਟ ਕਰਮਚਾਰੀਆਂ ਦਾ 03 ਮਹੀਨੇ ਦਾ ਰਿਫਰੈਸ਼ਰ ਕੋਰਸ ਮਹੀਨਾਵਾਰ ਸ਼ਡਿਊਲ ਮੁਤਾਬਿਕ ਮਿਤੀ 13-09-2021 ਦਿਨ ਸੋਮਵਾਰ ਤੋ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੀ ਨਿਗਰਾਨੀ ਗੁਰਦੀਪ ਸਿੰਘ, ਐਸ.ਪੀ (ਹੈਡਕੁਆਰਟਰ) ਜੀ ਦੁਆਰਾ ਕੀਤੀ ਜਾਵੇਗੀ।
ਢਿੱਡ ਘਟਾਉਣ ਲਈ ਪੁਲਸੀਏ ਕਰਨਗੇ ਇਹ ਕੰਮ ਰੋਜ਼ਾਨਾ ਸ਼ਡਿਊਲ ਮੁਤਾਬਕ ਕੀਤੀ ਜਾਵੇਗੀ ਕਸਰਤ
ਇਹ ਫਿਟਨੈਸ ਕੋਰਸ ਸਮੂਹ ਗਜਟਿਡ ਅਫਸਰ, ਥਾਣਿਆ ਦੇ ਮੁੱਖ ਅਫਸਰ ਅਤੇ ਯੂਨਿਟ/ਵਿੰਗ ਇੰਚਾਰਜ ਆਪਣੇ ਅਧੀਨ ਤਾਇਨਾਤ ਕਰਮਚਾਰੀਆਂ ਲਈ ਆਪਣੇ ਥਾਣਾ/ਵਿੰਗ/ਯੂਨਿਟ ਵਿੱਚ ਰੋਜ਼ਾਨਾ ਸਵੇਰ 06:00 ਵਜੇ ਤੋਂ ਸਵੇਰ 08:00 ਵਜੇ ਤੱਕ ਆਪਣੀ ਦੇਖ ਰੇਖ ਹੇਠ ਤਹਿ ਕੀਤੇ ਸ਼ਡਿਊਲ ਮੁਤਾਬਿਕ ਚਲਾਉਣਗੇ।
ਵੱਧ ਭਾਰ ਵਾਲਿਆਂ ਦਾ ਹੋਵੇਗਾ ਮੈਡੀਕਲ ਚੈੱਕਅਪ
ਇਸਦੀ ਰੋਜ਼ਾਨਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਜਿਹੜੇ ਕਰਮਚਾਰੀ ਆਪਣੇ ਕੱਦ ਮੁਤਾਬਕ 20% ਜਾਂ ਉਸ ਤੋ ਵੱਧ ਵਜਨ ਦੇ ਹਨ ਉਨ੍ਹਾਂ ਦਾ ਮੈਡੀਕਲ ਚੈੱਕਅੱਪ ਪੁਲਿਸ ਲਾਈਨ ਮੋਗਾ ਵਿਖੇ ਰਵਿੰਦਰ ਸਿੰਘ, ਡੀ.ਐਸ.ਪੀ (ਹੈਡਕੁਆਰਟਰ) ਦੀ ਦੇਖ-ਰੇਖ ਵਿੱਚ ਵਿਸ਼ੇਸ਼ ਮੈਡੀਕਲ ਟੀਮ ਦੁਆਰਾ ਹਰੇਕ 15 ਅਤੇ 7 ਦਿਨ ਬਾਅਦ ਕਰਵਾਇਆ ਜਾਵੇਗਾ। ਇਸ ਫਿਟਨੈਸ ਕੋਰਸ ਵਿਚ ਕਰਮਚਾਰੀਆਂ ਦੀ ਦੌੜ, ਜੋਗਿੰਗ, ਡੰਡ ਬੈਠਕਾਂ, ਯੋਗ ਆਸਨ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਵਧੀਆ ਅਤੇ ਪੌਸ਼ਟਿਕ ਖੁਰਾਕ ਸਬੰਧੀ ਸੁਚੇਤ ਵੀ ਕੀਤਾ ਜਾਵੇਗਾ।
ਢਿੱਡ ਘਟਾਉਣ ਲਈ ਪੁਲਸੀਏ ਕਰਨਗੇ ਇਹ ਕੰਮ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਹੋਵੇਗੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ
ਇਸ ਫਿਟਨੈੱਸ ਕੋਰਸ ਦਾ ਮੁੱਖ ਮਕਸਦ ਪੁਲਿਸ ਕਰਮਚਾਰੀਆਂ ਦੀ ਤੰਦਰੁਸਤੀ ਅਤੇ ਉਨ੍ਹਾਂ ਨੂੰ ਬਿਮਾਰੀਆ ਤੋਂ ਬਚਾਉਣਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਇਸ ਫਿਜੀਕਲ ਫਿਟਨੈੱਸ ਮੁਹਿੰਮ ਨੂੰ ਡਿਜੀਟਲ ਰੂਪ ਨਾਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਕੇ ਸਾਂਭ ਕੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ:NRI ਮਹਿਲਾ ਵੱਲੋਂ ਪੁਲਿਸ ‘ਤੇ 8 ਕਰੋੜ ਦੇ ਮੁਆਵਜ਼ੇ ਦਾ ਕੇਸ