ਪੰਜਾਬ

punjab

ETV Bharat / state

ਪੁਲਿਸ ਹੌਲਦਾਰ ਨੇ ਪਤਨੀ, ਸੱਸ, ਸਾਲ਼ੇ ਤੇ ਸਾਲ਼ੇਹਾਰ ਨੂੰ ਉਤਾਰਿਆ ਮੌਤ ਦੇ ਘਾਟ - ਪਤਨੀ, ਸੱਸ, ਸਾਲ਼ੇ ਤੇ ਸਾਲ਼ੇਹਾਰ ਦਾ ਕਤਲ

ਪੰਜਾਬ ਪੁਲਿਸ ਦੇ ਇੱਕ ਹੌਲਦਾਰ ਵੱਲੋਂ ਸਨਿੱਚਰਵਾਰ ਦੇਰ ਰਾਤੀਂ ਗੁੱਸੇ ’ਚ ਆ ਕੇ ਆਪਣੀ ਪਤਨੀ, ਸੱਸ, ਸਾਲ਼ੇ ਤੇ ਸਾਲ਼ੇਹਾਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮੋਗਾ ਵਿੱਚ ਕਤਲ ਦੀ ਵਾਰਦਾਤ
ਮੋਗਾ ਵਿੱਚ ਕਤਲ ਦੀ ਵਾਰਦਾਤ

By

Published : Feb 16, 2020, 12:14 PM IST

ਮੋਗਾ: ਸ਼ਹਿਰ ਵਿੱਚ ਦੇਰ ਰਾਤ ਪੁਲਿਸ ਦੇ ਇੱਕ ਹੌਲਦਾਰ ਵੱਲੋਂ ਗੁੱਸੇ ’ਚ ਆ ਕੇ ਆਪਣੀ ਪਤਨੀ, ਸੱਸ, ਸਾਲ਼ੇ ਤੇ ਸਾਲ਼ੇਹਾਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਏਕੇ–47 ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਪਰਿਵਾਰ ਦੀਆਂ ਦੋ ਹੋਰ ਔਰਤਾਂ ਜ਼ਖ਼ਮੀ ਦੱਸੀਆਂ ਜਾ ਰਹੀਆਂ ਹਨ।

ਪੁਲਿਸ ਮੁਤਾਬਕ ਇਹ ਘਟਨਾ ਮੋਗਾ ਦੇ ਧਰਮਕੋਟ ਲਾਗਲੇ ਪਿੰਡ ਸੈਦਪੁਰ ਜਲਾਲ ਵਿਖੇ ਵਾਪਰੀ ਹੈ। ਇਸ ਵਾਰਦਾਤ ਪਿੱਛੇ ਕੋਈ ਘਰੇਲੂ ਝਗੜਾ ਹੀ ਲੱਗਦਾ ਹੈ, ਪਰ ਹਾਲੇ ਤੱਕ ਅਸਲ ਕਾਰਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਮੁਲਜ਼ਮ ਹੌਲਦਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਚਸ਼ਮਦੀਦ ਗਵਾਹਾਂ ਮੁਤਾਬਕ ਮੁਲਜ਼ਮ ਹੌਲਦਾਰ ਨੇ ਵਾਰਦਾਤ ਨੁੰ ਅੰਜਾਮ ਦੇਣ ਤੋਂ ਬਾਅਦ ਘਰ ਦੇ ਕੋਠੇ ’ਤੇ ਚੜ੍ਹ ਕੇ ਲਲਕਾਰੇ ਵੀ ਮਾਰੇ। ਪੁਲਿਸ ਦਾ ਇਹ ਹੌਲਦਾਰ ਆਪਣੇ ਇੱਕ ਸਾਥੀ ਤੋਂ ਇਹ ਆਖ ਕੇ ਏਕੇ–47 ਮੰਗ ਕੇ ਲਿਆਇਆ ਸੀ ਕਿ ਉਸ ਨੇ ਕਿਸੇ ਉੱਚ ਪੁਲਿਸ ਅਧਿਕਾਰੀ ਨਾਲ ਡਿਊਟੀ ਉੱਤੇ ਜਾਣਾ ਹੈ।

ਹੌਲਦਾਰ ਕੁਲਵਿੰਦਰ ਸਿੰਘ ਜਿਸ ਵੇਲੇ ਗੋਲ਼ੀਆਂ ਚਲਾ ਰਿਹਾ ਸੀ, ਉੱਥੇ ਉਸ ਵੇਲੇ ਕੁਲਵਿੰਦਰ ਸਿੰਘ ਦੀ ਪਤਨੀ ਦੀ ਭਤੀਜੀ ਮੌਜੂਦ ਸੀ। ਉਹ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲਿਸ ਨੇ ਅਗਲੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ।

ABOUT THE AUTHOR

...view details